ਲਿੰਗਾਇਤ ਭਾਈਚਾਰੇ ਦੇ ਸੰਤ ਦਾ ਦੋਸ਼, ਮੱਠਾਂ ਨੂੰ ਵੀ ਦੇਣਾ ਪੈਂਦਾ ਹੈ 30 ਫੀਸਦੀ ਕਮੀਸ਼ਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲਿੰਗਾਇਤ ਭਾਈਚਾਰੇ ਦੇ ਇਕ ਸੰਤ ਨੇ ਦੋਸ਼ ਲਗਾਇਆ ਕਿ ਕਰਨਾਟਕ ’ਚ ਫੈਲੇ ਭ੍ਰਿਸ਼ਟਾਚਾਰ ਤੋਂ ਮੱਠ ਵੀ ਪ੍ਰਭਾਵਿਤ ਹਨ ਅਤੇ ਉਹ ਵੀ ਮਨਜ਼ੂਰ ਫੰਡ ਹਾਸਲ ਕਰਨ ਲਈ 30 ਫੀਸਦੀ ਕਮੀਸ਼ਨ ਦਿੰਦੇ ਹਨ।

ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੰਤ ਦੇ ਦੋਸ਼ ਨੂੰ ‘ਬਹੁਤ ਗੰਭੀਰਤਾ ਨਾਲ’ ਲੈ ਰਹੀ ਹੈ। ਇਹ ਦੋਸ਼ ਅਜਿਹੇ ਸਮੇਂ ਆਇਆ ਹੈ ਜਦ ਉਡੁਪੀ ਦੇ ਇਕ ਹੋਟਲ ’ਚ ਇਕ ਠੇਕੇਦਾਰ ਵੱਲੋਂ ਕਥਿਤ ਤੌਰ ’ਤੇ ਆਤਮਹੱਤਿਆ ਕੀਤੇ ਜਾਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਨੇਤਾ ਕੇ. ਐੱਸ. ਈਸ਼ਵਰੱਪਾ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸੰਤ ਨੇ ਦੋਸ਼ ਲਗਾਇਆ ਕਿ ਸੂਬੇ ’ਚ ਕੋਈ ਵੀ ਸਰਕਾਰੀ ਕੰਮ ਠੀਕ ਤਰ੍ਹਾਂ ਨਾਲ ਨਹੀਂ ਹੋ ਰਿਹਾ ਹੈ।