ਲੁਟੇਰਿਆਂ ਦੇ ਹੌਂਸਲੇ ਬੁਲੰਦ: ਸੁਰੱਖਿਆ ਗਾਰਡਾਂ ਨੂੰ ਬੰਦੀ ਬਣਾ 7 ਲੱਖ 74 ਹਜ਼ਾਰ 540 ਰੁਪਏ ਦੀ ਕੀਤੀ ਲੁੱਟ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੈਂਟ ਦੀ ਨੈਸ਼ਨਲ ਹਾਈਵੇਅ 'ਤੇ ਸਥਿਤ ਮੱਕੜ ਮੋਟਰਜ਼ ਦੇ ਸ਼ੋਅਰੂਮ 'ਚ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਡਿਊਟੀ ਤੇ ਤਾਇਨਾਤ 2 ਸੁਰੱਖਿਆ ਗਾਰਡਾਂ ਨੂੰ ਬੰਦੀ ਬਣਾ 7 ਲੱਖ 74 ਹਜ਼ਾਰ 540 ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਤੋਂ ਇਲਾਵਾ ਲੁਟੇਰੇ ਲੈਪਟਾਪ ਸਮੇਤ ਹੋਰ ਵੀ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ ।ਮੱਕੜ ਸਟੋਰਜ਼ ਦੇ ਮੈਨੇਜਰ ਬਲਜੀਤ ਵਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ।ਜਿਸ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸ਼ੋਅਰੂਮ ਦੇ ਮੈਨੇਜਰ ਬਲਜੀਤ ਨੇ ਪੁਲਿਸ ਨੂੰ ਦੱਸਿਆ ਕਿ ਨਾਈਟ ਡਿਊਟੀ 'ਤੇ 2 ਸੁਰੱਖਿਆ ਗਾਰਡ ਆਕਾਸ਼ ਤੇ ਰੋਹਿਤ ਤਾਇਨਾਤ ਸਨ ।ਦੇਰ ਰਾਤ ਉਨ੍ਹਾਂ ਨੂੰ ਫੋਨ ਕਰਕੇ ਸ਼ੋਅਰੂਮ 'ਚ ਹੋਈ ਵਾਰਦਾਤ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਉਹ ਵੀ ਮੌਕੇ 'ਤੇ ਸ਼ੋਅਰੂਮ ਪਹੁੰਚੇ ।ਸੁਰੱਖਿਆ ਗਾਰਡਾਂ ਅਨੁਸਾਰ ਲੁਟੇਰਿਆਂ ਕੰਧ ਟੱਪ ਕੇ ਸ਼ੋਅਰੂਮ ਅੰਦਰ ਦਾਖ਼ਲ ਹੋਏ, ਜਿਸ ਤੋਂ ਬਾਅਦ ਉਨ੍ਹਾਂ ਨੇ ਪਿਸਤੌਲ ਦੀ ਨੋਕ 'ਤੇ ਬੰਦੀ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਿਸ ਵਲੋਂ CCTV ਕੈਮਰੇ ਵੀ ਚੈਕ ਕੀਤੇ ਜਾ ਰਹੇ ਹਨ।