ਮਾਂ ਨੇ ਧੀ ਨਾਲ ਮਿਲ ਕੇ ਪਤੀ ਦਾ ਕੀਤਾ ਬੇਰਹਿਮੀ ਨਾਲ ਕਤਲ….

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਝਾਂਸੀ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਮਾਂ ਨੇ ਆਪਣੀ ਧੀ ਨਾਲ ਮਿਲ ਕੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਪੂਰੀ ਰਾਤ ਲਾਸ਼ ਨਾਲ ਸੁੱਤੀ ਰਹੀ। ਮਹਿਲਾ ਨੇ ਕਿਹਾ ਉਸ ਦਾ ਪਤੀ ਉਸ ਦੀ ਧੀ ਨਾਲ ਬਲਾਤਕਾਰ ਕਰਨਾ ਚਾਹੁੰਦਾ ਸੀ । ਮੇਰੇ ਕੋਲ ਉਸ ਨੂੰ ਮਾਰਨ ਤੋਂ ਇਲਾਵਾ ਕੋਈ ਰਸਤਾ ਨਹੀ ਸੀ।

ਦੋਸ਼ੀ ਮਹਿਲਾ ਨੇ ਕਿਹਾ ਉਸ ਦਾ ਪਤੀ ਕਹਿੰਦਾ ਸੀ ਕਿ ਜੋ ਉਸ ਦੀ ਧੀ ਨਾਲ ਵਿਆਹ ਕਰਨ ਆਏਗਾ, ਉਹ ਉਸ ਦਾ ਮਾਰ ਦੇਵੇਗਾ। ਦੋਸ਼ੀ ਮਹਿਲਾ ਨੇ ਕਿਹਾ ਉਹ ਮੈਨੂੰ ਮਾਰਨਾ ਚਾਹੁੰਦਾ ਸੀ ,ਜੇਕਰ ਮੇਰੀ ਧੀ ਮੈਨੂੰ ਨਾ ਬਚਾਉਂਦੀ ਤਾਂ ਉਹ ਮੈਨੂੰ ਮਾਰ ਦਿੰਦਾ। ਪੁਲਿਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਘਟਨਾ ਬਾਰੇ ਦੋਸ਼ੀ ਮਹਿਲਾ ਦੱਸਿਆ ਕਿ ਕਿਹਾ ਕਿ ਮੇਰਾ ਵਿਆਹ ਕਾਸ਼ੀ ਰਾਮ ਨਾਲ 2002 'ਚ ਹੋਇਆ ਸੀ। ਉਹ ਮੇਰੇ ਨਾਲ ਮਾਰਕੁੱਟ ਕਰਦਾ ਸੀ, 2 - 2 ਸਾਲ ਮੈ ਪੇਕੇ ਰਹੀ। ਦਿੱਲੀ ਰਹਿ ਕੇ ਮਜ਼ਦੂਰੀ ਕੀਤੀ, ਪਤੀ ਦੀਆਂ ਹਰਕਤਾਂ 'ਚ ਕੋਈ ਸੁਧਾਰ ਨਹੀਂ ਆਇਆ। 7 ਮਹੀਨੇ ਪਹਿਲਾਂ ਪਤੀ ਮਜ਼ਦੂਰੀ ਲਈ ਪੰਜਾਬ ਚਲਾ ਗਿਆ ਸੀ। ਹੁਣ 8 ਦਿਨ ਪਹਿਲਾਂ ਹੀ ਉਹ ਘਰ ਪਰਤਿਆ ਸੀ ।

ਉਸ ਦਿਨ ਤੋਂ ਸ਼ਰਾਬ ਪੀ ਕੇ ਮੈਨੂੰ ਮੇਰੀ ਧੀ ਨੂੰ ਕੁੱਟ ਰਿਹਾ ਸੀ,ਕਹਿੰਦਾ ਸੀ ਇਹ ਘਰ ਵੇਚਣਾ ਹੈ । ਜਦੋ ਮੈ ਕਿਹਾ ਧੀ ਦਾ ਵਿਆਹ ਕਰਨਾ ਹੈ ਤਾਂ ਉਸ ਨੇ ਕਿਹਾ ਕਿ ਤੂੰ ਕੁੜੀ ਦਾ ਵਿਆਹ ਨਹੀ ਕਰ ਸਕਦੀ। ਜੋ ਵਿਆਹ ਕਰਨ ਆਏਗਾ ,ਉਸ ਨੂੰ ਮਾਰ ਦੇਵਾਂਗਾ। ਬੀਤੀ ਰਾਤ ਉਸ ਨੇ ਮੇਰੀ ਨਾਲ ਕੁੱਟਮਾਰ ਕੀਤੀ ਤੇ ਧੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ । ਉਹ ਧੀ ਦੇ ਕਪੜੇ ਖਿੱਚਣ ਲੱਗਾ, ਮੈ ਡੰਡੇ ਨਾਲ ਉਸ 'ਤੇ ਹਮਲਾ ਕੀਤਾ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।