ਸੱਸ ਨੇ ਕਿਹਾ ‘ਤੂੰ ਸੋਹਣੀ ਨਹੀ’ ,ਫਿਰ ਨੂੰਹ ਨੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਜਨਾਲਾ ਦੇ ਪਿੰਡ ਸੈਂਸਰ ਕਲਾਂ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਨੂੰਹ ਨੇ ਆਪਣੀ ਸੱਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ । ਦੱਸਿਆ ਜਾ ਰਿਹਾ 15 ਸਾਲਾਂ ਤੋਂ ਸੱਸ ਆਪਣੀ ਨੂੰਹ ਨੂੰ ਕਹਿੰਦੀ ਸੀ ਕਿ ਤੂੰ ਸੋਹਣੀ ਨਹੀਂ…..ਇਨ੍ਹਾਂ ਗੱਲਾਂ ਨੂੰ ਨੂੰਹ ਨੇ ਦਿਲ 'ਤੇ ਲੈ ਲਿਆ ਤੇ ਆਪਣੀ ਸੱਸ ਦੇ ਸਿਰ 'ਤੇ ਪਹਿਲਾਂ ਬਾਲਾ ਮਾਰਿਆ ਤੇ ਫਿਰ ਉਸ ਨੂੰ ਕਰੰਟ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਦੇ ਅਧਿਕਾਰੀ ਨੇ ਕਿਹਾ ਕਿ ਇੱਕ ਮਹਿਲਾ ਅਮਰਜੀਤ ਕੌਰ ਦਾ ਬੇਰਹਿਮੀ ਨਾਲ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ।

ਉਨ੍ਹਾਂ ਨੇ ਦੱਸਿਆ ਕਿ ਅਮਰਜੀਤ ਕੌਰ ਦਾ ਕਤਲ ਉਸ ਦੀ ਨੂੰਹ ਨੇ ਕੀਤਾ ਹੈ। ਜਾਂਚ ਤੋਂ ਬਾਅਦ ਜਦੋ ਨੂੰਹ ਨਰਿੰਦਰਜੀਤ ਕੌਰ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ 15 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਤੇ ਮੇਰੀ ਸੱਸ ਮੈਨੂੰ ਚੰਗਾ ਨਹੀਂ ਸਮਝਦੀ ਸੀ। ਜਿਸ ਤੋਂ ਦੁਖੀ ਹੋ ਕੇ ਉਸ ਨੇ ਗੁੱਸੇ 'ਚ ਉਸ ਦਾ ਕਤਲ ਕਰ ਦਿੱਤਾ। ਦੋਸ਼ੀ ਨੇ ਦੱਸਿਆ ਕਿ ਉਸ ਦੀ ਸੱਸ ਕਈ ਸਾਲਾਂ ਤੋਂ ਉਸ ਨੂੰ ਮਿਹਣਾ ਮਾਰਦੀ ਆ ਰਹੀ ਹੈ ਕਿ ਤੂੰ ਸੋਹਣੀ ਨਹੀਂ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ ।