ਇਸ਼ਕ ’ਚ ਅੰਨ੍ਹੀ 3 ਬੱਚਿਆਂ ਦੀ ਮਾਂ ਨੇ ਚਾੜ੍ਹਿਆ ਇਹ ਚੰਨ…..

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਦੇ ਪਿੰਡ ਖੈਰਾਬਾਦ ਦੇ ਮਨਜਿੰਦਰ ਸਿੰਘ ਜੋ 1 ਬੱਚੇ ਦਾ ਪਿਓ ਹੈ, ਵੱਲੋਂ ਖੈਰਾਬਾਦ ਭੱਠੇ ’ਤੇ ਕੰਮ ਕਰਨ ਵਾਲੀ ਸਿਆਮ ਬਾਈ 3 ਬੱਚਿਆਂ ਦੀ ਮਾਂ ਨੂੰ ਭਜਾ ਕੇ ਲਿਜਾਣ ਖਬਰ ਸਾਮਣੇ ਆਈ ਹੈ। ਮਨਪ੍ਰੀਤ ਕੌਰ ਪਤਨੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਮੈਂ ਤੇ ਮੇਰਾ ਪਤੀ ਮਨਜਿੰਦਰ ਸਿੰਘ ਖੈਰਾਬਾਦ ਕਿਸੇ ਦੇ ਘਰ ਕੰਮ ਕਰਦੇ ਹਾਂ। ਸਾਡਾ 4 ਸਾਲ ਪਹਿਲਾਂ ਵਿਆਹ ਹੋਈ ਸੀ, ਸਾਡਾ ਇਕ 3 ਸਾਲ ਦਾ ਬੱਚਾ ਵੀ ਹੈ।

ਉਸ ਨੇ ਦੱਸਿਆ ਕਿ ਤਕਰੀਬਨ 3 ਕੁ ਦਿਨ ਪਹਿਲਾਂ ਮਨਜਿੰਦਰ ਸਿੰਘ ਮੈਨੂੰ ਇਹ ਕਹਿ ਕੇ ਘਰੋਂ ਗਿਆ ਕਿ ਮੈਂ ਨਵਾਂ ਫੋਨ ਲਿਆਉਣ ਚੱਲਿਆ ਹਾਂ। ਸਾਡੇ ਕੋਲ ਖੈਰਾਬਾਦ ਭੱਠੇ ਦੇ ਕੰਮ ਕਰਨ ਵਾਲਾ ਜੁਗਨੂੰ ਆਇਆ ਤੇ ਕਹਿਣ ਲੱਗਾ ਕਿ ਮੇਰੀ ਪਤਨੀ ਤੁਹਾਡਾ ਘਰ ਵਾਲਾ ਭਜਾ ਕੇ ਲੈ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।