7 ਸਾਲਾ ਬੱਚੇ ਦੀ ਮਾਂ ਨੂੰ 12ਵੀਂ ਪਾਸ ਮੁੰਡੇ ਨਾਲ ਹੋਇਆ ਪਿਆਰ,ਫਿਰ ਦੋਨਾਂ ਨੇ ਚੁੱਕਿਆ ਇਹ ਕਦਮ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਪੂਰਥਲਾ ਦੇ ਪਿੰਡ ਧਾਲੀਵਾਲ ਦੋਨਾਂ ’ਚ ਇਕ ਪ੍ਰੇਮੀ ਜੋੜੇ ਵੱਲੋਂ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਧਾਲੀਵਾਲ ਦੋਨਾਂ ’ਚ 7 ਸਾਲ ਦੇ ਬੱਚੇ ਦੀ ਮਾਂ ਨੂੰ ਮੁਹੱਲਾ ਮਿਹਤਾਬਗੜ ਦੇ 19 ਸਾਲ ਦੇ ਨੌਜਵਾਨ ਨਾਲ ਪਿਆਰ ਹੋ ਗਿਆ। ਦੋਹਾਂ ਨੇ ਜ਼ਹਿਰੀਲੀ ਦਵਾਈ ਖਾ ਕੇ ਇਕ ਧਾਰਮਿਕ ਸਥਾਨ ਨੇੜੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਵਾਲਿਆਂ ਨੇ ਦੋਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿੱਥੇ ਸ਼ੁਰੂਆਤੀ ਇਲਾਜ ਦੇ ਬਾਅਦ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਇਥੇ ਇਲਾਜ ਦੇ ਦੌਰਾਨ ਦੋਹਾਂ ਨੇ ਦਮ ਤੋੜ ਦਿੱਤਾ।

ਜਾਂਚ ਅਧਿਕਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਰਮਨਦੀਪ ਦਾ ਵਿਆਹ ਧਾਲੀਵਾਲ ਦੋਨਾਂ ’ਚ ਹੋਇਆ ਸੀ। ਉਸ ਦਾ ਇਕ 7 ਸਾਲ ਦਾ ਬੱਚਾ ਵੀ ਹੈ। ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ ਅਤੇ ਉਹ ਪੇਕੇ ਪਰਿਵਾਰ ’ਚ ਰਹਿ ਰਹੀ ਸੀ। ਉਥੇ ਹੀ ਨੌਜਵਾਨ ਮਿਹਤਾਬਗੜ ਦਾ ਰਹਿਣ ਵਾਲਾ ਸੀ ਅਤੇ ਉਸ ਨੇ 12ਵੀਂ ਪਾਸ ਕੀਤੀ ਸੀ।