ਵਾਸ਼ਿੰਗਟਨ , 23 ਜੁਲਾਈ ( NRI MEDIA )
ਵਿਰੋਧੀ ਧਿਰ ਦੀ ਬੇਨਤੀ ਨੂੰ ਮੰਨਦੇ ਹੋਏ ਮੂਲਰ ਕਾਂਗਰਸ ਅੱਗੇ 2016 ਦੀ ਅਮਰੀਕੀ ਚੋਂਣਾ ਦੇ ਵਿਚ ਰੂਸ ਅਤੇ ਟਰੰਪ ਦੀ ਮਿਲੀਭਗਤ ਵਾਲੀ ਜਾਂਚ ਦੀ ਰਿਪੋਰਟ ਉੱਤੇ ਬਿਆਨ ਦੇਣ ਜਾ ਹੀ ਰਹੇ ਸਨ ਕਿ ਨਿਆਂ ਵਿਭਾਗ ਨੇ ਉਹਨਾਂ ਨੂੰ ਚੇਤਾਵਨੀ ਜਾਰੀ ਕਰ ਦਿਤੀ ਹੈ , ਮੂਲਰ ਕਹਿੰਦੇ ਹਨ ਕਿ ਉਹ ਕੋਰਟ ਦੇ ਵਿਚ ਆਪਣੀ ਤੰਗ ਜਵਾਬੀ ਕਾਰਨ ਜਾਣੇ ਜਾਂਦੇ ਹਨ ਕਿ ਜੋ ਕਿ ਸਹੀ ਨਹੀਂ ਮੰਨਿਆ ਜਾਂਦਾ ਤਦ ਵੀ ਨਿਆਂ ਵਿਭਾਗ ਨੇ ਉਹਨਾਂ ਨੂੰ ਹਿਦਾਅਤ ਦਿਤੀ ਕਿ ਮੂਲਰ ਜਨਤਕ ਰਿਪੋਰਟ ਵਾਲਿਆਂ ਹੱਦਾਂ ਦੇ ਅਨੁਸਾਰ ਹੀ ਬਿਆਨ ਦੇਣ।
ਇਹ ਚੇਤਾਵਨੀ ਡਿਪਟੀ ਅਟਾਰਨੀ ਜਨਰਲ ਬ੍ਰੈਡਲੀ ਵੇਇੰਸ਼ੇਈਮੇਰ ਨੇ ਦਿੱਤੀ ਹੈ , ਵੇਇੰਸ਼ੇਈਮੇਰ ਨੇ ਕਿਹਾ ਕਿ ਡਿਪਾਰਟਮੈਂਟ ਓਫ ਜਸਟਿਸ ਦੇ ਗਵਾਹਾਂ ਲਈ ਇਹ ਮਿਆਰੀ ਅਭਿਆਸ ਹੈ ਕਿ ਉਹ ਉਹਨਾਂ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰਨ ਜੋ ਕਿ ਅਧਿਕਾਰਾਂ ਦੇ ਮੁੱਦੇ ਨੂੰ ਛੁਹਂਦੇ ਹਨ, ਤਾਂ ਜੋ ਕਿ ਬਾਅਦ ਵਿਚ ਡਿਪਾਰਟਮੈਂਟ ਆਪ ਹੀ ਕਾਰਜਕਾਰੀ ਬ੍ਰਾਂਚ ਦੀ ਗੋਪਨੀਯਤਾ ਦੀ ਰਾਖੀ ਕਰਦੇ ਹੋਏ ਕਾਂਗਰਸ ਅੱਗੇ ਉਹਨਾਂ ਸਵਾਲਾਂ ਲਈ ਜਵਾਬਦੇਹ ਹੋਵੇ|
ਜਿਕਰਯੋਗ ਹੈ ਕਿ ਡਿਪਟੀ ਅਟਾਰਨੀ ਜਰਨਲ ਨੇ ਇਹ ਪੱਤਰ ਮੂਲਰ ਦੀ ਬਿਨਤੀ ਉਪਰ ਹੀ ਉਹਨਾਂ ਨੂੰ ਭੇਜਿਆ ਕਿਉਕਿ 2 ਹਫਤੇ ਪਹਿਲਾ ਮੂਲਰ ਨੇ ਖੁਦ ਹੀ ਆਪਣੀ ਗਵਾਹੀ ਦੇ ਮਾਮਲੇ ਵਿਚ ਨਿਆਂ ਵਿਭਾਗ ਤੋਂ ਮਾਰਗਦਰਸ਼ਨ ਦੀ ਮੰਗ ਕੀਤੀ ਸੀ। ਹਾਲਾਂਕਿ ਕਮੇਟੀਆਂ ਦੇ ਡੈਮੋਕਰੇਟ ਤੰਗ ਜ਼ੁਬਾਨੀ ਮੂਲਰ ਤੋਂ ਉਸਦੀ ਜਾਂਚ ਅਤੇ ਰਿਪੋਰਟ ਦੇ ਵਾਰੇ ਕੁਝ ਨਵੇਂ ਅਤੇ ਅਣਡਿੱਠੇ ਪਹਿਲੂ ਜਾਣਨਾ ਚਾਹੁੰਦੇ ਹਨ ਅਤੇ ਟਰੰਪ ਦੁਆਰਾ ਜਾਂਚ ਵਿਚ ਪੈਦਾ ਕੀਤੇ ਗਏ 10 ਅਵਰੁੱਧਾ ਵਾਰੇ ਨਵੇਂ ਵੇਰਵੇ ਅਤੇ ਟਰੰਪ ਦੇ ਕਿੱਤਿਆਂ ਵਾਰੇ ਸਾਬਕਾ ਐਫ.ਬੀ.ਆਈ. ਨਿਰਦੇਸ਼ਕ ਦੇ ਵਿਚਾਰ ਜਾਣਨਾ ਚਾਹੁੰਦੇ ਹਨ।
ਨਿਆਂ ਵਿਭਾਗ ਨੇ ਦੁਹਰਾਇਆ ਕਿ ਵਿਭਾਗ ਮੂਲਰ ਦੀ ਗਵਾਹੀ ਜਾਂ ਬਿਆਨ ਨੂੰ 'ਬੇਲੋੜੀ' ਸਮਝਦਾ ਹੈ ਪਰ ਉਹ ਇਹ ਮੰਨਦੇ ਹਨ ਕਿ ਸਵਾਲਾਂ ਦਾ ਜਵਾਬ ਦੇਣਾ ਮੂਲਰ ਦਾ ਫੈਸਲਾ ਹੈ ਪਰ ਇਸ ਵਿਚ ਦਖਲਅੰਦਾਜ਼ੀ ਕਰਦੇ ਹੋਏ ਨਿਆਂ ਵਿਭਾਗ ਨੇ ਕਿਹਾ ਕਿ ਮੂਲਰ ਆਪਣੇ ਬਿਆਨ ਵਿਚ ਅਜਿਹਾ ਕੁਝ ਨਹੀਂ ਦਸ ਸਕਦੇ ਜੋ ਕਿ ਰਿਪੋਰਟ ਵਿਚ ਜਾਂ ਫਿਰ 29 ਮਈ ਵਾਲੀ ਜਨਤਕ ਰਿਪੋਰਟ ਵਿਚ ਸ਼ਾਮਿਲ ਨਹੀਂ ਸੀ, ਮੂਲਰ ਨੇ ਆਪਣੇ ਬਿਆਨ ਵਿਚ ਕਿਹਾ ਅਟਾਰਨੀ ਜਨਰਲ ਵਿਲੀਅਮ ਬੱਰ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਉਹ ਆਪਣੀ ਜਾਂਚ ਵਿਚ ਇਹ ਨਿਰਣਾ ਨਹੀਂ ਲੈ ਪਾਏ ਕਿ ਟਰੰਪ ਨੇ ਕਿਸੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਜਾਂ ਨਹੀਂ ਕਿਉਕਿ ਡੀ.ਓ.ਜੇ. ਮੌਜੂਦਾ ਰਾਸ਼ਟਰਪਤੀ ਉੱਤੇ ਦੋਸ਼ ਪੱਤਰ ਲਗਾਉਣ ਤੋਂ ਮਨਾਹੀ ਕਰਦਾ ਹੈ।



