ਚੰਡੀਗੜ੍ਹ (ਵਿਕਰਮ ਸਹਿਜਪਾਲ) : ਬੀਜੇਪੀ ਵਲੋਂ ਕੇਂਦਰ ਸ਼ਾਸਤ ਰਾਜ ਚੰਡੀਗੜ੍ਹ ਤੋਂ ਦੇਰ ਰਾਤ ਕਿਰਨ ਖੇਰਾ ਦੇ ਨਾਅ ਦੇ ਐਲਾਨ ਕੀਤਾ ਗਿਆ। ਪਿਛਲੇ ਕਾਫ਼ੀ ਸਮੇਂ ਤੋਂ ਸੰਜੈ ਟੰਡਨ, ਸਤਪਾਲ ਜੈਨ ਅਤੇ ਕਿਰਨ ਖੇਰ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਵਿੱਚ ਸਨ, ਪਰ ਕਿਸੇ ਦੇ ਨਾਅ 'ਤੇ ਮੋਹਰ ਨਹੀਂ ਸੀ ਲੱਗ ਰਹੀ। ਪਰ ਅੱਜ ਦੇਰ ਰਾਤ ਕਿਰਨ ਖੇਰ ਦਾ ਨਾਅ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਉਮੀਦਵਾਰ ਵਜੋਂ ਐਲਾਨ ਦਿੱਤਾ ਗਿਆ ਹੈ।ਕਿਰਨ ਖੇਰ। ਇਸ ਮੌਕੇ ਕਿਰਨ ਖੇਰ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਸੇਵਾ ਉਨ੍ਹਾਂ ਨੂੰ ਦਿੱਤੀ ਗਈ ਹੈ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ।
ਪੱਤਰਕਾਰਾਂ ਦੁਆਰਾ ਪਿਛਲੇ 5 ਸਾਲਾਂ ਦੇ ਕੰਮਾਂ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਇਸ ਦੌਰਾਨ ਜਿੰਨ੍ਹਾਂ ਲੋਕਾਂ ਦੀ ਜਿੰਦਗੀ ਵਿੱਚ ਥੋੜਾ ਜਿਹਾ ਵੀ ਬਦਲਾਅ ਆਇਆ ਹੈ, ਉਹ ਬਿਲਕੁਲ ਮੇਰਾ ਸਾਥ ਦੇਣਗੇ। ਖੇਰ ਨੇ ਕਿਹਾ ਕਿ ਭਾਵੇਂ ਕਿ ਮੇਰਾ ਨਾਅ ਦੇਰੀ ਨਾਲ ਐਲਾਨਿਆ ਗਿਆ ਹੈ, ਪਰ ਐਲਾਨ ਤੋਂ ਪਹਿਲਾ ਹੀ ਮੈਂ ਤਾਂ ਆਪਣਾ ਕੰਮ ਕਰ ਰਹੀ ਸੀ।ਉਹਨਾਂ ਕਿਹਾ ਕਿ ਹੁਣ ਉਹ ਹਰ ਵਿਅਕਤੀ ਜਾਂ ਮੈਂਬਰ ਨੂੰ ਆਪਣੇ ਨਾਲ ਲੈ ਕੇ ਚੱਲਣਗੇ ਅਤੇ ਉਹਨਾਂ ਦਾ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਅਤੇ ਨਾ ਹੀ ਪਾਰਟੀ ਵਿੱਚ ਕਿਸੇ ਤਰ੍ਹਾਂ ਦਾ ਮਤਭੇਦ ਹੈ।
ਸਾਰੇ ਰੱਲ ਕੇ ਬੀਜੇਪੀ ਨੂੰ ਜਿੱਤਾਉਣ ਲਈ ਆਪਣੀ ਮੁਹਿੰਮ ਸ਼ੁਰੂ ਕਰਨਗੇ ਜਿਸ ਵਿੱਚ ਅਨੁਪਮ ਖੇਰ ਵੀ ਉਹਨਾਂ ਨਾਲ ਹੀ ਰਹਿਣਗੇ ਅਤੇ ਪ੍ਰਚਾਰ ਵੀ ਕਰਨਗੇ। ਪਵਨ ਬਾਂਸਲ ਬਾਰੇ ਬੋਲਦਿਆਂ ਕਿਰਨ ਨੇ ਕਿਹਾ ਕਿ ਉਹ ਵੱਡੇ ਫ਼ਰਕ ਨਾਲ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿੱਚ ਮਾਤ ਦੇਣਗੇ।