ਜਿਲੇ ਨੂੰ ਡੇਂਗੂ ਅਤੇ ਮਲੇਰੀਆ ਮੁਕਤ ਰੱਖਣ ਲਈ ਸਾਰਿਆਂ ਦੇ ਸਹਿਯੋਗ ਦੀ ਜਰੂਰਤ

by

ਕਪੂਰਥਲਾ : ਕਿਸੇ ਵੀ ਸਮੱਸਿਆ ਨੂੰ ਵੱਧਣ ਤੋਂ ਰੋਕਣਾ ਹੈ ਤਾਂ ਉਸ ਦੇ ਪੈਦਾ ਹੋਣ ਦੇ ਕਾਰਨਾਂ ਨੂੰ ਜਾਣਨਾ ਤੇ  ਉਨ੍ਹਾਂ ਨੂੰ ਕੰਟਰੋਲ ਕਰਨਾ ਜਰੂਰੀ ਹੈ। ਇਹ ਸ਼ਬਦ ਡਿਪਟੀ ਕਮਿਸ਼ਨਰ ਇੰਜੀ. ਦਵਿੰਦਰਪਾਲ ਸਿੰਘ ਖਰਬੰਦਾ ਨੇ ਡੇਂਗੂ, ਮਲੇਰੀਆ ਦੇ ਸੰਬੰਧ ਵਿੱਚ ਕਹੇ।ਉਨ੍ਹਾਂ ਮੱਛਰਾਂ ਦੇ ਡੰਂਕ ਨੂੰ ਫੈਲਣ ਤੋਂ ਰੋਕਣ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ ਨੂੰ ਕਿਹਾ।  ਉਨ੍ਹਾਂ ਕਿਹਾ ਕਿ ਡੇਂਗੂ ਅਤੇ ਮਲੇਰੀਆ ਨੂੰ ਰੋਕਣ ਦਾ ਇਕੋ ਇੱਕ ਉਪਾਅ ਹੈ ਕਿ ਏਡੀਜ ਅੇਜੀਪਟੀ (ਡੇਂਗੂ ਫੈਲਾਉਣ ਵਾਲਾ ਮੱਛਰ) ਅਤੇ ਫੀਮੇਲ ਐਨਾਫੀਲੀਜ (ਮਲੇਰੀਆ ਫੈਲਾਉਣ ਵਾਲੇ ਮੱਛਰ) ਮੱਛਰ ਨੂੰ ਪੈਦਾ ਹੀ ਨਾ ਹੋਣ ਦਿੱਤਾ ਜਾਏ ਤੇ ਜਿਹੜੇ ਇਸ ਦੇ ਪੈਦਾ ਹੋਣ ਦੇ ਸੋਮੇ ਹਨ ਉਨ੍ਹਾਂ ਨੂੰ ਹਫਤੇ ਵਿੱਚ  ਇੱਕ ਵਾਰ  ਸਾਫ ਕੀਤਾ ਜਾਏ ।

ਉਨ੍ਹਾਂ ਲੋਕਾਂ ਨੂੰ ਪ੍ਰੇਰਦਿਆਂ ਕਿਹਾ ਕਿ ਪੂਰੇ ਜਿਲੇ ਨੂੰ ਰੋਗ ਮੁਕਤ ਕਰਨ ਨੂੰ ਸਮੂਹਕ ਜਿੰਮੇਵਾਰੀ ਸਮਝਿਆ ਜਾਏ ਤੇ ਮੱਛਰਾਂ ਨੂੰ ਕੰਟਰੋਲ ਕਰਨ ਦੀ ਸ਼ੁਰੂਆਤ ਘਰ ਤੋਂ ਹੀ ਕੀਤੀ ਜਾਏ। ਸਾਡੀ ਸਾਰਿਆਂ ਦੀ ਕੋਸ਼ਿਸ਼ ਡੇਂਗੂ ਅਤੇ ਮਲੇਰੀਆ ਨੂੰ ਕੰਟਰੋਲ ਕਰਨ ਵਿੱਚ ਜਰੂਰ ਮਦਦ ਕਰੇਗੀ।ਉਨ੍ਹਾਂ ਕਿਹਾ ਕਿ ਜਾਗਰੂਕਤਾ ਵਿੱਚ ਹੀ ਬਚਾਅ ਹੈ ਤੇ ਸਾਫ ਸਫਾਈ ਰੱਖਣਾ ਜਰੂਰੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਵਾਟਰ ਕੂਲਰਾਂ ਦਾ ਆਲਾ ਦੁਆਲਾ, ਕੂਲਰਾਂ, ਫਰਿੱਜਾਂ ਦੀਆਂ ਟ੍ਰੇਆਂ ਦੇ ਨਿਰੰਤਰ ਨਰੀਖਣ ਦੀ ਤੇ ਸਾਫ ਕਰਨ ਦੀ ਜਰੂਰਤ ਹੈ ।ਕਿਉਂਕਿ ਇਹ ਮੱਛਰਾਂ ਦੇ ਪ੍ਰਜਨਨ ਦੇ ਸਭ ਤੋਂ ਜਿਆਦਾ ਸੰਭਾਵੀ ਸੋਮੇ ਹਨ। ਡਿਪਟੀ ਕਮਿਸ਼ਨਰ ਤੇ ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਲੇ ਅਤੇ ਇੱਥੇ ਦੇ ਲੋਕਾਂ ਨੂੰ ਸਿਹਤਮੰਦ ਰੱਖਣ ਦੀ ਦਿਸ਼ਾ ਵਿੱਚ ਸਾਰੇ ਰਲ ਕੇ ਸਹਿਯੋਗ ਕਰਨ।  

ਪਾਣੀ ਦਾ ਠਹਿਰਾਅ ਹੈ ਮੱਛਰਾਂ ਦੀ ਬ੍ਰੀਡਿੰਗ ਦਾ ਕਾਰਨ-

ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਦੱਸਿਆ ਕਿ ਸਾਫ ਪਾਣੀ ਦਾ ਠਹਿਰਾਅ ਡੇਂਗੂ ਅਤੇ ਮਲੇਰੀਆ ਮੱਛਰ ਦੇ ਪੈਦਾ ਹੋਣ ਦਾ ਕਾਰਨ ਹੈ।ਉਂਨ੍ਹਾਂ ਲੋਕਾਂ ਨੂੰ ਜਾਗਰੂਕ ਰਹਿਣ ਤੇ  ਸਵਸੱਥ ਰਹਿਣ ਲਈ ਪ੍ਰੇਰਿਆ।ਉਨ੍ਹਾਂ ਅਜਿਹੀਆਂ ਚੀਜਾਂ ਖਾਸ ਕਰ ਕੂਲਰਾਂ ਨੂੰ ਪ੍ਰਯੋਗ ਵਿੱਚ ਲਿਆਂਦਾ ਜਾਂਦਾ ਹੈ ਤਾਂ ਉਸ, ਉਸ ਦੀਆਂ ਕੰਧਾਂ ਤੇ ਕਿਨਾਰਿਆਂ  ਨੂੰ ਚੰਗੀ ਤਰ੍ਹ੍ਰਾਂ ਸਕ੍ਰਬਰ ਨਾਲ ਰਗੜ ਕੇ ਸਾਫ ਕੀਤਾ ਜਾਏ ਤਾਂ ਕਿ ਚਿਪਕੇ ਆਂਡੇ ਨਸ਼ਟ ਹੋ ਜਾਣ।


ਕੀ ਕਰੀਏ-

-    ਹਰ ਸ਼ੁਕੱਰਵਾਰ ਡ੍ਰਾਈ ਡੇ ਦੀ ਪਾਲਨਾ ਯਕੀਨੀ ਬਣਾਈ ਜਾਏ।

-    ਪੂਰੀਆਂ ਬਾਹਾਂ ਦੇ ਕਪੜੇ ਪਾਏ ਜਾਣ।

-    ਘਰ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਰੱਖੀ ਜਾਏ।

-    ਘਰ ਵਿੱਚ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖਿਆ ਜਾਏ।

-    ਛੱਤਾਂ ਤੇ ਪਏ ਕਬਾੜ ਨੂੰ ਡਿਸਪੋਜ ਆਫ ਕੀਤਾ ਜਾਏ।

-    ਵੱਧ ਤੋਂ ਵੱਧ ਪਾਣੀ ਪੀਤਾ ਜਾਏ।

-    ਫਾਗਿੰਗ ਦੇ ਦੌਰਾਨ ਘਰਾਂ ਦੇ ਦਰਵਾਜੇ ਤੇ ਖਿੜਕੀਆਂ ਖੁੱਲੇ ਰੱਖੇ ਜਾਣ।


ਕੀ ਨਾ ਕਰੀਏ-

-    ਕੂਲਰਾਂ ਅਤੇ ਫਰਿੱਜਾਂ ਦੀਆਂ ਟ੍ਰੇਆਂ ਵਿੱਚ ਪਾਣੀ ਨਾ ਖੜਾ ਹੋਣ ਦਿੱਤਾ ਜਾਏ।

-    ਆਸ ਪਾਸ ਪਾਣੀ ਦਾ ਠਹਿਰਾਅ ਨਾ ਹੋਣ ਦਿੱਤਾ ਜਾਏ।

-    ਸੈਲਫ ਮੈਡੀਕੇਸ਼ਨ ਤੋਂ ਬਚਿਆ ਜਾਏ।

-    ਜਿਆਦਾ ਸਫਰ ਤੋਂ ਬਚਿਆ ਜਾਏ।