ਅਗਲੇ ਦੌਰੇ ’ਚ ਹੋਵੇਗੀ ਸਾਂਝੀ ਬੈਠਕ ਹੋਵੇਗੀ ਸਿੱਧੂ ਅਤੇ ਕੈਪਟਨ ਵਿਚਾਲੇ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਹਰੀਸ਼ ਰਾਵਤ ਦੇ ਚੰਡੀਗੜ੍ਹ ਦੌਰੇ ਵਿਚ ਇਸ ਵਾਰ ਵੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਮੰਚ ’ਤੇ ਨਹੀਂ ਆ ਸਕੇ। ਹਰੀਸ਼ ਰਾਵਤ ਨੇ ਕਿਹਾ ਕਿ ਉਹ ਅਗਲੇ ਦੌਰੇ ਵਿਚ ਕੈਪਟਨ ਅਤੇ ਸਿੱਧੂ ਨਾਲ ਸਾਂਝੀ ਬੈਠਕ ਕਰਨਗੇ। ਅਜਿਹਾ ਇਸ ਲਈ ਹੈ ਕਿ ਸਿੱਧੂ ਅਤੇ ਕੈਪਟਨ ਨਾਲ ਬੈਠਕ ਹੋਣ ਕਾਰਨ ਦੋਵੇਂ ਪਾਸੇ ਦੀ ਗੱਲ ਸਾਹਮਣੇ ਆ ਗਈ ਹੈ, ਜਿਸ ਦੀ ਰਿਪੋਰਟ ਹਾਈਕਮਾਨ ਦੇ ਸਾਹਮਣੇ ਰੱਖੀ ਜਾਵੇਗੀ।

ਹਾਈਕਮਾਨ ਦੇ ਨਿਰਦੇਸ਼ ਅਨੁਸਾਰ ਅਗਲੇ ਦੌਰੇ ਵਿਚ ਦੋਵਾਂ ਨਾਲ ਗੱਲ ਕਰ ਕੇ 2022 ਦੀਆਂ ਚੋਣਾਂ ਦਾ ਰੋਡਮੈਪ ਤਿਆਰ ਕੀਤਾ ਜਾਵੇਗਾ। ਦੋਵਾਂ ਦੇ ਇਕੱਠੇ ਆਉਣ ਤੋਂ ਪਹਿਲਾਂ ਚੋਣ ਰਣਨੀਤੀ ਪੂਰੀ ਤਰ੍ਹਾਂ ਨਹੀਂ ਬਣਾਈ ਜਾ ਸਕਦੀ ਹੈ, ਕਿਉਂਕਿ ਜਦੋਂ ਸਰਕਾਰ ਅਤੇ ਸੰਗਠਨ ਮਿਲ ਕੇ ਕੰਮ ਕਰਨਗੇ।

ਉਦੋਂ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ। ਰਾਵਤ ਨੇ ਕਿਹਾ ਕਿ ਸੰਗਠਨ ਅਤੇ ਸਰਕਾਰ ਵਿਚ ਮਤਭੇਦ ਨਹੀਂ ਸਿਰਫ਼ ਤਾਲਮੇਲ ਦੀ ਕਮੀ ਹੈ। ਇਸ ਲਈ ਛੇਤੀ ਹੀ ਦੋਵਾਂ ਵਿਚਾਲੇ ਤਾਲਮੇਲ ਬਣਾ ਲਿਆ ਜਾਵੇਗਾ ਤਾਂ ਕਿ ਪੰਜਾਬ ਸਰਕਾਰ ਅਤੇ ਸੰਗਠਨ ਮਿਲ ਕੇ ਪੰਜਾਬ ਲਈ ਕੰਮ ਕਰ ਸਕਣ।

ਹਰੀਸ਼ ਰਾਵਤ ਨੇ ਇਹ ਵੀ ਕਿਹਾ ਕਿ ਸਿੱਧੂ ਨੂੰ ਜੇਕਰ ਕੋਈ ਸ਼ਿਕਾਇਤ ਹੈ ਤਾਂ ਉਹ ਸਿੱਧਾ ਮੇਰੇ ਕੋਲ ਮੁੱਦੇ ਉਠਾ ਸਕਦੇ ਹਨ। ਜੇਕਰ ਸਿੱਧੂ ਸਿੱਧੇ ਗੱਲ ਕਰਦੇ ਹਨ, ਤਾਂ ਉਨ੍ਹਾਂ ਨੂੰ ਸਹੀ ਜਾਣਕਾਰੀ ਮਿਲੇਗੀ ਕਿ ਸਰਕਾਰ ਨੇ ਹੁਣ ਤੱਕ ਕੀ ਕੀਤਾ ਹੈ ਅਤੇ ਕੀ ਕਰ ਰਹੀ ਹੈ। ਜਨਤਕ ਤੌਰ ’ਤੇ ਮੁੱਦੇ ਉਠਾਉਣ ਨਾਲ ਪਾਰਟੀ ਨੂੰ ਨੁਕਸਾਨ ਹੁੰਦਾ ਹੈ।