ਭੀਖ ਮੰਗਣ ਵਾਲੇ ਬੱਚੇ ਦੀ ਖੁੱਲ੍ਹੀ ਕਿਸਮਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਕੋਰੋਨਾ ਮਹਾਮਾਰੀ ਦੌਰਾਨ ਆਪਣੀ ਮਾਂ ਨੂੰ ਗੁਆਉਣ ਤੋਂ ਬਾਅਦ ਇੱਕ 10 ਸਾਲ ਦਾ ਬੱਚਾ ਪੇਟ ਭਰਨ ਲਈ ਭੀਖ ਮੰਗ ਰਿਹਾ ਸੀ ਪਰ ਉਸ ਬੱਚੇ ਦੀ ਰਾਤੋ -ਰਾਤ ਜਿੰਦਗੀ ਬਦਲ ਗਈ। ਦੱਸਿਆ ਜਾ ਰਿਹਾ ਰੋਟੀ ਲਈ ਤਰਸਨ ਵਾਲਾ ਬੱਚਾ ਅਚਾਨਕ ਲੱਖਪਤੀ ਬਣ ਗਿਆ। ਜਿਹੜਾ ਬੱਚਾ ਰਾਤ ਨੂੰ ਸੜਕ 'ਤੇ ਸੌਂਦਾ ਸੀ ਹੁਣ ਲੱਖਾਂ ਦੀ ਜ਼ਮੀਨ ਦਾ ਮਾਲਕ ਬਣ ਗਿਆ ਹੈ।

ਉੱਤਰ ਪ੍ਰਦੇਸ਼ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੇਸਹਾਰਾ ਘੁੰਮਣ ਤੇ ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੇ 10 ਸਾਲਾ ਸ਼ਾਹਜ਼ੇਬ ਨੂੰ ਉਸ ਦੇ ਪਰਿਵਾਰ ਨੇ ਲੱਭ ਲਿਆ ਹੈ ਤੇ ਹੁਣ ਉਹ ਲੱਖਾਂ ਦੀ ਜਾਇਦਾਦ ਦਾ ਮਾਲਕ ਬਣ ਗਿਆ ਹੈ। ਜਾਣਕਾਰੀ ਅਨੁਸਾਰ ਸ਼ੇਰਪੁਰ ਦੇ ਰਹਿਣ ਵਾਲੀ ਇਮਰਾਨਾ ਤੇ ਉਸ ਦੇ ਪਤੀ ਮੁਹੰਮਦ ਨਾਵੇਦ ਦੀ ਮੌਤ ਹੋ ਗਈ ਸੀ ।ਮਾਂ ਦੀ ਮੌਤ ਤੋਂ ਬਾਅਦ ਸ਼ਾਹਜ਼ੇਬ ਸੜਕ ਤੇ ਆ ਗਿਆ ।

ਸ਼ਾਹਜ਼ੇਬ ਦੁਕਾਨਾਂ 'ਤੇ ਭਾਂਡੇ ਧੋ ਕੇ ਤੇ ਲੋਕਾਂ ਕੋਲੋਂ ਭੀਖ ਮੰਗ ਕੇ ਪੇਟ ਭਰ ਰਿਹਾ ਸੀ । ਇਮਰਾਨਾ ਦਾ ਸਹੁਰਾ ਪਰਿਵਾਰ ਨੇ ਸ਼ਾਹਜ਼ੇਬ ਦੀ ਫੋਟੋ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਇਸ ਦੌਰਾਨ ਸ਼ਾਹਜ਼ੇਬ ਦੇ ਛੋਟੇ ਦਾਦੇ ਸ਼ਾਹ ਆਲਮ ਦਾ ਦੂਰ ਦਾ ਰਿਸ਼ਤੇਦਾਰ ਕਲੀਅਰ ਘੁੰਮ ਰਿਹਾ ਸੀ। ਇਸ ਦੌਰਾਨ ਉਸ ਨੇ ਸ਼ਾਹਜ਼ੇਬ ਨੂੰ ਦੇਖਿਆ ਤਾਂ ਉਸ ਨੇ ਫੋਟੋ ਨਾਲ ਮੇਲ ਕਰ ਕੇ ਸ਼ਾਹ ਆਲਮ ਨੂੰ ਸੂਚਨਾ ਦਿੱਤੀ।

ਉੱਥੇ ਜਾ ਕੇ ਜਦੋ ਸ਼ਾਹਜ਼ੇਬ ਨੇ ਆਪਣੀ ਮਾਂ ਦਾ ਨਾਮ ਦੱਸਿਆ ਤਾਂ ਉਸ ਨੂੰ ਯਕੀਨ ਹੋ ਗਿਆ ਕਿ ਉਸ ਦੀ ਭਾਲ ਕੀਤੀ ਜਾ ਰਹੀ ਹੈ। ਮੁਹੰਮਦ ਯਾਕਬੂ ਹਿਮਾਚਲ ਇੱਕ ਸਰਕਾਰੀ ਅਧਿਆਪਕ ਸੀ। ਆਪਣੀ ਮੌਤ ਤੋਂ ਪਹਿਲਾ ਉਸ ਨੇ ਸ਼ਾਹਜੇਬ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀ ਮਿਲਿਆ ।ਫਿਰ ਮਰਨ ਤੋਂ ਬਾਅਦ ਉਸ ਨੇ ਆਪਣੀ ਸਾਰੀ ਜਾਇਦਾਦ ਆਪਣੇ ਪੋਤੇ ਦੇ ਨਾਮ ਲਗਾ ਦਿੱਤੀ ।