ਟਿਊਸ਼ਨ ਪੜ੍ਹਨ ਜਾ ਰਹੀ ਨਾਬਾਲਗ ਕੁੜੀ ਦੀ ਦਰਦਨਾਕ ਮੌਤ…

by jaskamal

ਨਿਊਜ਼ ਡੈਸਕ ( ਰਿੰਪੀ ਸ਼ਰਮਾ) : ਸੰਗਰੂਰ ਤੋਂ ਦੁੱਖਦਾਈ ਖਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਭਿਆਨਕ ਸੜਕ ਹਾਦਸੇ ਦੌਰਾਨ 14 ਸਾਲ ਦੀ ਨਾਬਾਲਗ ਕੁੜੀ ਦੀ ਦਰਦਨਾਕ ਮੌਤ ਹੋ ਗਈ ਹੈ ਜਦਕਿ ਇਸ ਹਾਦਸੇ ਵਿੱਚ ਉਸ ਦੀ ਭੈਣ ਦੀ ਜਾਨ ਬੱਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇ ਭੈਣਾਂ ਈ ਸਕੁਟੀ ਤੇ ਟਿਊਸ਼ਨ ਪੜ੍ਹਨ ਲਈ ਜਾ ਰਹੀਆਂ ਸੀ । ਅਚਾਨਕ ਰਸਤੇ ਵਿੱਚ ਟਰੱਕ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਇਕ ਕੁੜੀ ਖੇਤਾਂ ਵਿੱਚ ਡਿਗ ਗਿਆ ਤੇ ਦੂਜੀ ਕੁੜੀ ਸੜਕ ਤੇ ਡਿੱਗ ਗਈ। ਸੜਕ ਤੇ ਡਿੱਗੀ ਕੁੜੀ ਦੇ ਸਿਰ 'ਤੇ ਟਰੱਕ ਦਾ ਟਾਇਰ ਚੜ੍ਹ ਗਿਆ । ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰਿਕ ਮੈਬਰਾਂ ਦਾ ਦੋਸ਼ ਹੈ ਕਿ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ।