ਡਿਊਟੀ ਕਰ ਰਹੇ ASI ਦੀ ਹੋਈ ਦਰਦਨਾਕ ਮੌਤ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੁਸ਼ਿਆਰਪੁਰ ਦੇ ਪੁਲਿਸ ਲਾਈਨ ਵਿੱਚ ਗੇਟ 'ਤੇ ਡਿਊਟੀ ਕਰ ਰਹੇ ASI ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ ਹੋ ਗਈ । ਦੱਸਿਆ ਜਾ ਰਿਹਾ ASI ਪ੍ਰਣਾਮ ਸਿੰਘ ਵਾਸੀ ਨੰਗਲ ਪੁਲਿਸ ਲਾਈਨ ਵਿਖੇ ਡਿਊਟੀ ਕਰ ਰਿਹਾ ਸੀ। ਇਸ ਦੌਰਾਨ ਹੀ ASI ਨੂੰ ਹੀਟਰ ਤੋਂ ਕਰੰਟ ਲੱਗ ਗਿਆ ਤੇ ਉਸ ਨੂੰ ਮੌਕੇ 'ਤੇ ਹੀ ਮੌਤ ਹੋ ਗਈ । ਪੁਲਿਸ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਜਦੋ ਹੋਰ ਮੁਲਾਜ਼ਮ ਡਿਊਟੀ ਦੇਣ ਲਈ ਪੁਲਿਸ ਲਾਈਨ ਪਹੁੰਚਿਆ ਤਾਂ ਉਸ ਸਮੇ ASI ਦੇ ਸਰੀਰ ਨੂੰ ਅੱਗ ਲੱਗੀ ਹੋਈ ਸੀ। ਉਕਤ ਮੁਲਾਜ਼ਮ ਨੇ ASI ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।