ਭੈਣ ਤੋਂ ਰੱਖੜੀ ਬਨਵਾਉਣ ਜਾ ਰਹੇ ਭਰਾ ਦੀ ਹੋਈ ਦਰਦਨਾਕ ਮੌਤ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਤੋਂ ਇਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ, ਜਿਥੇ ਇਕ ਭਰਾ ਆਪਣੀ ਭੈਣ ਤੋਂ ਰੱਖੜੀ ਬਨਵਾਉਣ ਲਈ ਆ ਰਿਹਾ ਸੀ। ਜਿਸ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਦੱਸਿਆ ਜਾ ਰਹੀਆਂ ਹੈ ਕਿ ਉਹ ਭੈਣ ਦਾ ਇਕ ਇਕਲੌਤਾ ਭਰਾ ਸੀ, ਜਿਸ ਦੀ ਮੋਗਾ ਦੇ ਲੁਧਿਆਣਾ ਜੀ. ਟੀ ਰੋਡ 'ਤੇ ਹਾਦਸੇ ਦੌਰਾਨ ਮੌਤ ਹੋ ਗਈ ਹੈ।

ਦੱਸ ਦਈਏ ਕਿ ਬੱਸ ਨੇ ਮੋਟਰਸਾਈਕਲ ਤੇ ਜਾ ਰਹੇ ਨੌਜਵਾਨ ਨੂੰ ਬੁਰੀ ਤਰਾਂ ਕੁਚਲ ਦਿੱਤਾ ਸੀ, ਜਿਸ ਨਾਲ ਉਸ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ (21) ਵਾਸੀ ਫਿਰੋਜ਼ਪੁਰ ਤੋਂ ਹੋਈ ਹੈ ਜੋ ਕਿ ਆਪਣੀ ਭੈਣ ਤੋਂ ਰੱਖੜੀ ਬਨਵਾਉਣ ਲਈ ਮੋਗਾ ਜਾ ਰਿਹਾ ਸੀ। ਇਸ ਦੌਰਾਨ ਹੀ ਬੱਸ ਨੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ । ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਪੁਲਿਸ ਵਲੋਂ ਮਾਮਲੇ ਦੀ ਕਰਵਾਈ ਕੀਤੀ ਜਾ ਰਹੀ ਹੈ।