ਪਿਆਰ ਦਾ ਹੋਇਆ ਦਰਦਨਾਕ ਅੰਤ, ਭਰਾਵਾਂ ਨੇ ਭੈਣ ਦਾ ਕੀਤਾ ਬੇਰਹਿਮੀ ਨਾਲ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ ਦਿਲ - ਦਹਿਲਾਉਣ ਵਾਲਾ ਮਾਮਲਾ ਸਾਹਮਣਾ ਆਇਆ ਹੈ। ਜਿੱਥੇ ਇੱਕ ਔਰਤ ਦਾ ਉਸ ਦੇ ਭਰਾਵਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ । ਦੱਸਿਆ ਜਾ ਰਿਹਾ ਕਿ 8 ਸਾਲ ਪਹਿਲਾਂ ਔਰਤ ਨੇ ਘਰੋਂ ਭੱਜ ਕੇ ਪ੍ਰੇਮ ਵਿਆਹ ਕਰਵਾਇਆ ਸੀ।ਮ੍ਰਿਤਕਾ ਨੂਰ ਅਲਮੀਨਾ ਦੇ ਪਤੀ ਸਮਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਮਕਾਨ ਮਾਲਕ ਵਲੋਂ ਉਸ ਨੂੰ ਸੂਚਿਤ ਕੀਤਾ ਗਿਆ ਕਿ ਉਸ ਦੀ ਪਤਨੀ ਦੀ ਕੁਝ ਲੋਕਾਂ ਨੇ ਘਰ ਦਾਖ਼ਲ ਹੋ ਕੇ ਹੱਤਿਆ ਕਰ ਦਿੱਤੀ ਹੈ ।

ਜਿਸ ਤੋਂ ਬਾਅਦ ਉਸ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਕਬਾਲ ਨੇ ਪੁਲਿਸ ਨੂੰ ਕਿਹਾ ਕਿ ਉਸ ਨੇ 8 ਸਾਲ ਪਹਿਲਾਂ ਨੂਰ ਨਾਲ ਘਰੋਂ ਭੱਜ ਕੇ ਵਿਆਹ ਕਰਵਾਇਆ ਸੀ । ਉਸ ਸਮੇ ਤੋਂ ਹੀ ਉਸ ਦੇ ਭਰਾ ਸਾਡੇ ਭਾਲ ਕਰ ਰਹੇ ਹਨ ਪਰ ਲੁਕ ਕੇ ਅਸੀਂ ਦੂਜੇ ਸ਼ਹਿਰ ਵਿੱਚ ਰਹਿ ਰਹੇ ਸੀ। ਹੁਣ ਉਨ੍ਹਾਂ ਨੇ ਕਿਸੇ ਤਰਾਂ ਸਾਡੇ ਬਾਰੇ ਪਤਾ ਕਰ ਲਿਆ। ਜਦੋ ਮੈ ਆਪਣੀ ਪਤਨੀ ਦੇ ਭਰਾਵਾਂ ਦੀ ਫੋਟੋ ਆਪਣੇ ਮਕਾਨ ਮਿਲਣ ਨੂੰ ਦਿਖਾਈ ਹੈ ਤੇ ਉਸ ਨੇ ਕਿਹਾ ਕਿ ਇਨ੍ਹਾਂ ਨੇ ਹੀ ਇਸ ਦਾ ਕਤਲ ਕੀਤਾ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..