ਬੱਚੇ ਨੂੰ ਘਰ ਛੱਡ ਗਏ ਬਾਜ਼ਾਰ ਮਾਪੇ, ਅਚਾਨਕ ਲੱਗੀ ਭਿਆਨਕ ਅੱਗ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਕ ਮਾਮਲਾ ਸਾਹਮਣੇ ਆਈ ਹੈ, ਜਿਥੇ ਰਕ ਪਰਿਵਾਰ ਆਪਣੇ ਬਚੇ ਨੂੰ ਘਰ ਛੱਡ ਕੇ ਬਜ਼ਾਰ ਚਲਾ ਗਿਆ। ਜਿਸ ਤੋਂ ਬਾਅਦ ਘਰ ਵਿੱਚ ਭਿਆਨਕ ਅੱਗ ਲੱਗ ਗਈ । ਜਿਸ ਕਰਨ ਬੱਚਾ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਬੱਚੇ ਨੇ ਰੌਲਾ ਪਾ ਕੇ ਗੁਆਂਢੀ ਨੂੰ ਬੁਲਾਇਆ ਜਿਸ ਤੋਂ ਬਾਅਦ ਗੁਆਂਢੀ ਨੇ ਕੱਢ ਕੇ ਨਿੱਜੀ ਹਸਪਤਾਲ ਵਿੱਚ ਬੱਚੇ ਨੂੰ ਦਾਖਿਲ ਕਰਵਾਇਆ ਪਰ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ।

ਦੱਸਿਆ ਜਾ ਰਿਹਾ ਕਿ ਘਰ ਦਾ ਮਾਲਕ ਗੈਸ ਚੁੱਲ੍ਹੇ ਤੇ ਚਾਹ ਪਾ ਕੇ ਪਾਲਤੂ ਪੰਛੀ ਲਈ ਪਿੰਜਰਾ ਖਰੀਦਣ ਲਈ ਬਾਜ਼ਾਰ ਗਿਆ ਸੀ ਤਾਂ ਸਿਲੰਡਰ ਲੀਕ ਹੋ ਗਿਆ। ਇਸ ਦੌਰਾਨ ਅੱਗ ਲੱਗਣ ਨਾਲ ਬੱਚਾ ਇਸ ਦੀ ਲਪੇਟ ਵਿੱਚ ਆ ਗਿਆ। ਇਲਾਕਾ ਨਿਵਾਸੀ ਨੇ ਦੱਸਿਆ ਕਿ ਗੁਆਂਢ ਦੀ ਔਰਤ ਇਕ ਕਹਿ ਕੇ ਚਲੇ ਗਈ ਕਿ ਉਹ ਖੋੜੀ ਦੇਰ ਵਿੱਚ ਆ ਕੇ ਘਰ ਸੰਭਾਲ ਲਵੇਗੀ। ਅਚਾਨਕ ਘਰ ਦੇ ਅੰਦਰੋਂ ਫੋਨ ਆਇਆ ਤੇ ਉਹ ਬਚਾਉਣ ਦੀ ਗੱਲ ਕਰ ਰਿਹਾ ਸੀ । ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਘਰ ਵਿੱਚ ਅੱਗ ਲੱਗ ਗਈ ਹੈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਹੈ ।