ਪੰਜਾਬ ਘੁੰਮਣ ਆਏ ਗੋਰੇ ਦਾ ਫੋਨ ਹੋਇਆ ਚੋਰੀ, ਪੁਲਿਸ ਨੇ 48 ਘੰਟਿਆਂ ‘ਚ ਫੜੇ ਚੋਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਰਲਡ ਸਾਈਕਲ ਯਾਤਰਾ ਤੇ ਨਿਕਲੇ ਨਾਰਵੇ ਦੇ ਗੋਰੇ ਨੌਜਵਾਨ ਐਸਪਿਨ ਦਾ ਬੀਤੀ ਦਿਨੀਂ ਲੁਧਿਆਣਾ 'ਚ IPhone10 ਚੋਰ ਨੇ ਖੋਹ ਲਿਆ ਸੀ। ਇਸ ਮਾਮਲੇ 'ਚ ਹੁਣ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ, ਪੁਲਿਸ ਨੇ ਗੋਰੇ ਨੌਜਵਾਨ ਦਾ ਆਈ ਫੋਨ ਲੱਭ ਕੇ ਵਾਪਸ ਕਰ ਦਿੱਤਾ ਹੈ। ਜਿਸ ਤੋਂ ਬਾਅਦ ਗੋਰੇ ਐਸਪਿਨ ਨੇ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਹੈ। ਪੁਲਿਸ ਨੇ ਇਸ ਮਾਮਲੇ 'ਚ 2 ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਐਸਪਿਨ ਨੇ 6 ਮਹੀਨੇ ਪਹਿਲਾਂ ਵਰਲਡ ਸਾਈਕਲ ਯਾਤਰਾ ਦਾ ਸਫ਼ਰ ਸ਼ੁਰੂ ਕੀਤਾ ਸੀ। ਹੁਣ ਤੱਕ ਉਹ 23 ਦੇਸ਼ਾ ਦਾ ਦੌਰਾ ਕਰ ਚੁੱਕਾ ਹੈ। ਇਸ ਦੌਰੇ ਦੌਰਾਨ ਜਦੋ ਉਹ ਲੁਧਿਆਣਾ ਪਹੁੰਚਿਆ ਤਾਂ ਉਸ ਨੇ ਆਪਣਾ IPhone10 ਤੋਂ ਲੋਕੇਸ਼ਨ ਦੇਖਣ ਲਈ ਬਾਹਰ ਕੱਢ ਕੇ ਚੈਕ ਕੀਤਾ ਸੀ। ਇਸ ਦੌਰਾਨ ਹੀ 2 ਮੋਟਰਸਾਈਕਲ ਸਵਾਰ ਚੋਰਾਂ ਨੇ ਉਸ ਦੇ ਹੱਥੋਂ ਫੋਨ ਖੋਹ ਲਿਆ 'ਤੇ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।