ਲੈਂਡਿੰਗ ਤੋਂ ਪਹਿਲਾਂ ਫਟਿਆ ਜਹਾਜ਼ ਦਾ ਟਾਇਰ,ਵਾਲ-ਵਾਲ ਬਚੇ 150 ਯਾਤਰੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਥਾਈ ਏਅਰਵੇਜ਼ ਦੀ ਇਕ ਫਲਾਈਟ ’ਚ ਸਵਾਰ 150 ਯਾਤਰੀ ਤੇ ਚਾਲਕ ਦਲ ਦੇ ਮੈਂਬਰ ਬੇਂਗਲੂਰੂ ਦੇ ਕੇਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਤੋਂ ਪਹਿਲਾਂ ਵਾਲ-ਵਾਲ ਬਚੇ, ਕਿਉਂਕਿ ਫਲਾਈਟ ਦਾ ਉਤਰਨ ਤੋਂ ਪਹਿਲਾਂ ਟਾਇਰ ਫਟ ਗਿਆ ਸੀ।

ਇਸੇ ਫਲਾਈਟ ਨੇ ਕੁਝ ਘੰਟਿਆਂ ਬਾਅਦ ਦੁਬਾਰਾ ਬੈਂਕਾਕ ਲਈ ਉਡਾਣ ਭਰਨੀ ਸੀ ਪਰ ਫਲਾਈਟ ਦਾ ਪਹੀਆ ਫਟਣ ਅਤੇ ਉਸ ਦੀ ਜਾਂਚ ਹੋਣ ਕਾਰਨ ਫਲਾਈਟ ਕਾਫੀ ਲੇਟ ਹੋ ਗਈ ਤੇ ਹਵਾਈ ਅੱਡੇ 'ਤੇ ਯਾਤਰੀਆਂ ਦੀ ਭੀੜ ਲੱਗ ਗਈ। ਸੂਤਰਾਂ ਨੇ ਦੱਸਿਆ ਕਿ ਟਾਇਰ ਫਟਨ ਦੇ ਬਾਵਜੂਦ ਜਹਾਜ਼ ਸੁਰੱਖਿਅਤ ਢੰਗ ਨਾਲ ਲੈਂਡ ਕਰ ਗਿਆ। ਹਵਾਈ ਅੱਡੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦਾ ਬਚ ਜਾਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ।