ਨਾਲੰਦਾ (ਨੇਹਾ): ਬਿਹਾਰ ਦੇ ਨਾਲੰਦਾ ਜ਼ਿਲੇ ਦੀ ਪੁਲਸ ਨੇ ਕਰਜ਼ਾ ਦੇਣ ਦੇ ਨਾਂ 'ਤੇ ਧੋਖਾਧੜੀ ਕਰਨ ਵਾਲੇ ਅੰਤਰਰਾਜੀ ਸਾਈਬਰ ਫਰਾਡ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ 36 ਲੱਖ 78 ਹਜ਼ਾਰ ਦੀ ਨਕਦੀ, 15 ਮੋਬਾਈਲ ਫੋਨ, ਚਾਰ ਡੈਬਿਟ ਕਾਰਡ, ਛੇ ਬੈਂਕ ਪਾਸਬੁੱਕ, ਇਕ ਚੈੱਕ ਬੁੱਕ, ਇਕ ਲੈਪਟਾਪ, ਇਕ ਪ੍ਰਿੰਟਰ, ਸਿਮ, ਸੋਨੇ ਤੇ ਚਾਂਦੀ ਦੇ ਗਹਿਣੇ ਬਰਾਮਦ ਹੋਏ ਹਨ।
ਫੜੇ ਗਏ ਮੁਲਜ਼ਮਾਂ ਵਿੱਚ ਰੋਹਿਤ ਕੁਮਾਰ, ਨਿਤੀਸ਼ ਕੁਮਾਰ, ਦਯਾਨੰਦ ਕੁਮਾਰ ਅਤੇ ਧਰਮਿੰਦਰ ਕੁਮਾਰ ਸ਼ਾਮਲ ਹਨ। ਸੋਨੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਫੜੇ ਗਏ ਸਾਈਬਰ ਠੱਗਾਂ ਨੇ ਦੱਸਿਆ ਕਿ ਉਹ ਜ਼ਬਤ ਕੀਤੇ ਗਏ ਡਿਵਾਈਸਾਂ ਅਤੇ ਜਾਅਲੀ ਸਿਮਾਂ ਰਾਹੀਂ ਲੋਨ ਦਿਵਾਉਣ ਦੇ ਨਾਂ 'ਤੇ ਸਾਈਬਰ ਧੋਖਾਧੜੀ ਕਰਦੇ ਸਨ। ਇਸ ਸਬੰਧੀ ਨਾਲੰਦਾ ਸਾਈਬਰ ਥਾਣੇ 'ਚ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।



