ਹੋਟਲ ‘ਚ ਕੁੜੀਆਂ ਨੂੰ ਅਸ਼ਲੀਲ ਡਾਂਸ ਕਰਦੇ ਪੁਲਿਸ ਨੇ ਕੀਤਾ ਕਾਬੂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਦੇ ਇਕ ਹੋਟਲ 'ਚ ਪੁਲਿਸ ਨੇ ਛਾਪੇਮਾਰੀ ਕੀਤੀ। ਜਿਥੇ ਕਾਰੋਬਾਰੀਆਂ ਬਾਹਰ ਤੋਂ ਕੁੜੀਆਂ ਨੂੰ ਬੁਲਾ ਕੇ ਰੰਗਰਲੀਆ ਮਨਾ ਰਹੇ ਸੀ। ਪੁਲਿਸ ਅਧਿਕਾਰੀ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਹੋਟਲ 'ਚ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ਦੌਰਾਨ ਪੁਲਿਸ ਨੇ ਕੁਝ ਕਾਰੋਬਾਰੀਆਂ ਸਮੇਤ ਕੁੜੀਆਂ ਨੂੰ ਕਾਬੂ ਕੀਤਾ । ਪੁਲਿਸ ਨੇ ਮੈਨੇਜਰ ਸਮੇਤ 6 ਕੁੜੀਆਂ 25 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਹੋਟਲ ਬੈਕਵੇਟ ਹਾਲ ਵਿੱਚ ਅਸ਼ਲੀਲ ਡਾਂਸ ਚਲ ਰਿਹਾ ਹੈ। ਇਸ ਸੂਚਨਾ ਨੂੰ ਪੁਲਿਸ ਅਧਿਕਾਰੀਆਂ ਨੇ ਧਿਆਨ ਵਿੱਚ ਰੱਖ ਕੇ ਹੋਟਲ ਵਿੱਚ ਛਾਪੇਮਾਰੀ ਕੀਤੀ ਹੈ। ਜਿਥੇ ਬਿਨਾਂ ਲਾਇਸੈਂਸ ਦੇ ਸ਼ਰਾਬ ਪਿਲਾਈ ਜਾ ਰਹੀ ਸੀ । ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।