ਪੁਲਿਸ ਨੇ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਲੈ ਕੇ ਕੀਤੀ ਛਾਪੇਮਾਰੀ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਪੁਲਿਸ ਵਲੋਂ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦੇ ਖਿਲਾਫ ਸੂਬੇ ਭਰ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਲੁਧਿਆਣਾ ਦੇ ਨਵੇਂ ਨਿਯੁਕਤ ਪੁਲਿਸ ਕਮਿਸ਼ਨਰ ਮਨਦੀਪ ਸੰਧੂ ਨੇ ਕਾਰਜਭਾਰ ਸੰਭਾਲਦੇ ਹੀ ਪਹਿਲੇ ਦਿਨ ਵੱਡੀ ਕਾਰਵਾਈ ਕੀਤੀ ਹੈ ।ਦੱਸਿਆ ਜਾ ਰਿਹਾ ਪੰਜਾਬ ਦੇ DGP ਗੌਰਵ ਯਾਦਵ ਦੀ ਅਗਵਾਈ 'ਚ ਨਸ਼ੇ ਦੇ ਖਿਲਾਫ ਵੱਡੀ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀ. ਆਈ. ਜੀ ਮੀਨਾ ਨੇ ਕਿਹਾ ਇਸ ਆਪ੍ਰੇਸ਼ਨ ਦਾ ਮਕਸਦ ਮਾੜੇ ਅਨਸਰਾਂ ਅੰਦਰ ਪੁਲਿਸ ਦੀ ਦਹਿਸ਼ਤ ਬਰਕਰਾਰ ਰੱਖਣਾ ਹੈ ।ਜ਼ਿਕਰਯੋਗ ਹੈ ਕਿ ਅੰਮ੍ਰਿਤਸਰ, ਮੋਗਾ, ਬਠਿੰਡਾ ਸਮੇਤ ਹੋਰ ਵੀ ਸ਼ਹਿਰ 'ਚ ਪੁਲਿਸ ਵਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ।

More News

NRI Post
..
NRI Post
..
NRI Post
..