ਲੁਧਿਆਣਾ ਦੇ ਸਪਾ ਸੈਂਟਰ ‘ਚ ਪੁਲਿਸ ਨੇ ਮਾਰਿਆ ਛਾਪਾ

by nripost

ਲੁਧਿਆਣਾ (ਨੇਹਾ): ਪਿੰਡ ਦਾਦ ਨੇੜੇ ਸੁਗੰਧ ਵਿਹਾਰ ’ਚ ਸਪਾ ਸੈਂਟਰ ਦੇ ਮੈਨੇਜਰ ਨੂੰ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਥਾਣਾ ਸਦਰ ਦੀ ਪੁਲਸ ਨੇ ਕਾਬੂ ਕਰ ਲਿਆ। ਦੋਸ਼ ਹੈ ਕਿ ਪ੍ਰਬੰਧਕਾਂ ਨੇ ਬਿਨਾਂ ਤਸਦੀਕ ਕੀਤੇ ਸਪਾ ਸੈਂਟਰ 'ਤੇ ਨਾਗਾਲੈਂਡ ਦੀਆਂ ਲੜਕੀਆਂ ਨੂੰ ਨੌਕਰੀ 'ਤੇ ਰੱਖਿਆ ਸੀ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਜੈਦੀਪ ਸਿੰਘ ਵਾਸੀ ਪਿੰਡ ਖੰਡੂਰ ਵਜੋਂ ਹੋਈ ਹੈ। ਹੈੱਡ ਕਾਂਸਟੇਬਲ ਜਗਸੀਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਫੁੱਲੋਵਾਲ ਚੌਕ ਨੇੜੇ ਆਪਣੀ ਟੀਮ ਨਾਲ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸੁਗੰਧ ਵਿਹਾਰ ਪਿੰਡ ਦਾਦ ਦੇ ਗ੍ਰੈਂਡ ਸਿਟੀ ਪਲਾਜ਼ਾ ਸਥਿਤ ਓਕੋ ਲਗਜ਼ਰੀ ਸਪਾ ਐਂਡ ਸੈਲੂਨ ਸੈਂਟਰ ਦੇ ਮੈਨੇਜਰ ਨੇ ਨਾਗਾਲੈਂਡ ਦੀਆਂ ਲੜਕੀਆਂ ਨੂੰ ਨੌਕਰੀ ’ਤੇ ਰੱਖਿਆ ਹੈ ਪਰ ਉਸ ਨੇ ਇਸ ਸਬੰਧੀ ਪੁਲੀਸ ਵੈਰੀਫਿਕੇਸ਼ਨ ਨਹੀਂ ਕਰਵਾਈ। ਜਦੋਂ ਛਾਪੇਮਾਰੀ ਕੀਤੀ ਗਈ ਤਾਂ ਮੈਨੇਜਰ ਮੌਕੇ ’ਤੇ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਮੈਨੇਜਰ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..