ਨਾਜਾਇਜ਼ ਪਟਾਕਿਆਂ ਦੇ ਗੁਦਾਮ ‘ਚ ਪੁਲਿਸ ਨੇ ਮਾਰਿਆ ਛਾਪਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਪੁਲਿਸ ਨੇ ਇਕ ਨਾਜਾਇਜ਼ ਪਟਾਕਿਆਂ ਦੇ ਗੋਦਾਮ ਵਿੱਚ ਛਾਪਾ ਮਾਰਿਆ ਹੈ। ਪੁਲਿਸ ਨੇ ਛਾਪੇਮਾਰੀ ਦੌਰਾਨ ਗੋਦਾਮ ਵਿੱਚੋ ਲੱਖਾਂ ਦੇ ਪਟਾਕੇ ਬਰਾਮਦ ਕੀਤੇ ਹਨ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਪਟਾਕਿਆਂ ਨੂੰ ਬਿਨਾ ਕਿਸੇ ਹਿਸਾਬ ਤੋਂ ਰੱਖਿਆ ਗਿਆ ਸੀ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਨੀ ਵਪਾਰੀ ਨੇ ਗੋਦਾਮ ਵਿੱਚ ਲੱਖਾਂ ਰੁਪਏ ਦੇ ਨਾਜਾਇਜ਼ ਪਟਾਕੇ ਰੱਖੇ ਹੋਏ ਹਨ। ਹਨੀ ਵਪਾਰੀ ਨੇ ਪਟਾਕੇ ਰੱਖਣ ਲਈ ਕਿਸੇ ਵੀ ਵਿਭਾਗ ਕੋਲੋਂ ਮਨਜੂਰੀ ਨਾਲ ਮੰਗੀ ਹੈ। ਜਦਕਿ ਪੰਜਾਬ ਵਿੱਚ ਪਟਾਕਿਆਂ ਤੇ ਪਾਬੰਦੀ ਹਨ। ਫਿਲਹਾਲ ਪੁਲਿਸ ਨੇ ਗੋਦਾਮ ਨੂੰ ਸਿਲ ਕਰ ਲਿਆ ਹੈ ।ਪੁਲਿਸ ਇਕ ਵਿਅਕਤੀ ਰੋਹਿਤ ਮਹਾਜਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਿਸ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ।