ਪੁਲਿਸ ਮੁਲਾਜ਼ਮ ਨੇ ਬੱਸ ਕੰਡਕਟਰ ਨਾਲ ਕੀਤੀ ਧੱਕੇਸ਼ਾਹੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇਕ ਵੀਡੀਓ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਇਕ ਪੁਲਿਸ ਮੁਲਾਜ਼ਮ ਵਲੋਂ ਬੱਸ ਕੰਡਕਟਰ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਟਿਕਟ ਦਾ ਵਾਊਚਰ ਮੰਗਣ 'ਤੇ ਪੁਲਿਸ ਮੁਲਾਜ਼ਮ ਨੇ PRTC ਦੇ ਬੱਸ ਕੰਡਕਟਰ ਦੀ ਕੁੱਟਮਾਰ ਕੀਤੀ ਹੈ । ਇਸ ਦੌਰਾਨ ਹੀ ਸਵਾਰੀਆਂ ਵਲੋਂ ਪੁਲਿਸ ਮੁਲਾਜਮ ਦੇ ਹੱਥੋਂ ਉਸ ਬੱਸ ਕੰਡਕਟਰ ਨੂੰ ਛੁਡਾਇਆ ਜਾ ਰਿਹਾ ਹੈ। ਸੋਸ਼ਲ ਮੀਡਿਆ 'ਤੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ ।

ਪੁਲਿਸ ਮੁਲਾਜਮ ਨੌਸ਼ਹਿਰਾ ਪਨੂੰਆਂ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਮਾਮਲੇ 'ਚ PRTC ਵਰਕਰਜ਼ ਯੂਨੀਅਨ ਦੇ ਆਗੂ ਟ੍ਰਾਂਸਪੋਸਟ ਮੰਤਰੀ ਲਾਲਜੀਤ ਸਿੰਘ ਕੋਲ ਪੁੱਜ ਗਏ ਹਨ। ਉਨ੍ਹਾਂ ਨੇ ਕਿਹਾ ਕਿ ਬੱਸ ਦੇ ਮੁਲਾਜਮ ਨਾਲ ਬਿਨਾ ਕਾਰਨ ਕੁੱਟਮਾਰ ਕੀਤੀ ਗਈ ਹੈ। ਪੁਲਿਸ ਮੁਲਾਜਮ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।