ਜਾਪਾਨ ਦੇ ਪ੍ਰਧਾਨ ਮੰਤਰੀ ਨੇ ਹੇਠਲੇ ਸਦਨ ਨੂੰ ਕੀਤਾ ਭੰਗ, 8 ਫਰਵਰੀ ਨੂੰ ਹੋਣਗੀਆਂ ਚੋਣਾਂ

by nripost

ਟੋਕੀਓ (ਨੇਹਾ): ਜਾਪਾਨ ਦੀ ਪ੍ਰਧਾਨ ਮੰਤਰੀ Sanae Takaichi ਨੇ ਸ਼ੁੱਕਰਵਾਰ ਨੂੰ ਸੰਸਦ ਦੇ ਹੇਠਲੇ ਸਦਨ ਨੂੰ ਭੰਗ ਕਰ ਦਿੱਤਾ, ਜਿਸ ਨਾਲ 8 ਫਰਵਰੀ ਨੂੰ ਚੋਣਾਂ ਲਈ ਰਾਹ ਪੱਧਰਾ ਹੋ ਗਿਆ। ਤਾਕਾਇਚੀ ਦੀ ਇਹ ਪੇਸ਼ਕਦਮੀ ਆਪਣੀ ਹਰਮਨਪਿਆਰਤਾ ਦਾ ਲਾਹਾ ਲੈ ਕੇ ਸੱਤਾਧਾਰੀ ਪਾਰਟੀ ਨੂੰ ਹਾਲੀਆ ਸਾਲਾਂ ਦੌਰਾਨ ਹੋਏ ਵੱਡੇ ਨੁਕਸਾਨ ਤੋਂ ਬਾਅਦ ਮੁੜ ਤੋਂ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਹੈ। ਹਾਲਾਂਕਿ ਇਸ ਫੈਸਲੇ ਨਾਲ ਉਸ ਬਜਟ ’ਤੇ ਵੋਟਿੰਗ ਵਿਚ ਦੇਰੀ ਹੋਵੇਗੀ ਜਿਸ ਦਾ ਮਕਸਦ ਸੰਘਰਸ਼ਸ਼ੀਲ ਅਰਥਚਾਰੇ ਨੂੰ ਹੁਲਾਰਾ ਦੇਣਾ ਅਤੇ ਵਧਦੀਆਂ ਕੀਮਤਾਂ ਨੂੰ ਕਾਬੂ ਹੇਠ ਲਿਆਉਣਾ ਹੈ।

ਅਕਤੂਬਰ ਵਿੱਚ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਤਾਕਾਇਚੀ ਨੂੰ ਅਜੇ ਸਿਰਫ ਤਿੰਨ ਮਹੀਨੇ ਹੋਏ ਹਨ, ਪਰ ਉਨ੍ਹਾਂ ਨੂੰ ਲਗਪਗ 70 ਫੀਸਦ ਦੀ ਮਜ਼ਬੂਤ ​​ਪ੍ਰਵਾਨਗੀ ਰੇਟਿੰਗ ਮਿਲੀ ਹੈ। 465 ਮੈਂਬਰੀ ਹੇਠਲੇ ਸਦਨ ਦੇ ਭੰਗ ਹੋਣ ਨਾਲ 12 ਦਿਨਾਂ ਦੀ ਮੁਹਿੰਮ ਦਾ ਰਾਹ ਪੱਧਰਾ ਹੋ ਗਿਆ ਹੈ, ਜੋ ਮੰਗਲਵਾਰ ਨੂੰ ਅਧਿਕਾਰਤ ਤੌਰ 'ਤੇ ਸ਼ੁਰੂ ਹੋਵੇਗੀ।

ਤਾਕਾਇਚੀ ਨੇ ਤਾਇਵਾਨ ਦੀ ਹਮਾਇਤ ਵਿਚ ਬਿਆਨ ਦੇ ਕੇ ਚੀਨ ਨਾਲ ਦੁਸ਼ਮਣੀ ਵੀ ਸਹੇੜੀ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਇੱਛਾ ਹੈ ਕਿ ਜਪਾਨ ਹਥਿਆਰਾਂ ’ਤੇ ਵਧੇਰੇ ਖਰਚ ਕਰੇ ਕਿਉਂਕਿ ਵਾਸ਼ਿੰਗਟਨ ਤੇ ਬੀਜਿੰਗ ਇਸ ਖੇਤਰ ਵਿਚ ਹਥਿਆਰਾਂ ਪੱਖੋਂ ਇਕ ਦੂਜੇ ਤੋਂ ਅੱਗੇ ਲੰਘਣ ਦੀ ਫ਼ਿਰਾਕ ਵਿਚ ਹਨ।

More News

NRI Post
..
NRI Post
..
NRI Post
..