ਕੈਦੀ ਨੇ ਜੇਲ੍ਹ ਦੇ ਬਾਥਰੂਮ ‘ਚ ਫਾਹਾ ਲਗਾ ਕੀਤੀ ਖ਼ੁਦਕੁਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਪੂਰਥਲਾ ਦੀ ਕੇਂਦਰੀ ਜੇਲ੍ਹ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਕੈਦੀ ਨੇ ਜੇਲ੍ਹ ਦੇ ਬਾਥਰੂਮ 'ਚ ਪੱਗ ਨਾਲ ਗ੍ਰਿਲ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਗੁਰਨਾਮ ਸਿੰਘ ਵਾਸੀ ਗੋਸੌਵਾਲ ਜ਼ਿਲ੍ਹਾ ਜਲੰਧਰ ਦੇ ਰੂਪ 'ਚ ਹੋਈ ਹੈ। ਕੈਦੀ ਗੁਰਨਾਮ ਸਿੰਘ 1 ਫਰਵਰੀ ਨੂੰ ਕਪੂਰਥਲਾ ਜੇਲ੍ਹ ਆਇਆ ਸੀ ਤੇ 2 ਫਰਵਰੀ ਨੂੰ ਉਸ ਨੇ ਆਪਣੀ ਬੈਰਕ ਦੇ ਬਾਥਰੂਮ 'ਚ ਆਪਣੀ ਪੱਗ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ । ਸੁਪਰਡੈਂਟ ਨੇ ਕਿਹਾ ਕਿ ਉਕਤ ਵਿਅਕਤੀ HIV ਨਾਲ ਪੀੜਤ ਸੀ।