ਜੇਲ੍ਹ ‘ਚੋ ਹਸਪਤਾਲ ਇਲਾਜ਼ ਲਈ ਆਏ ਕੈਦੀ ਨੇ ਕੀਤਾ ਹੰਗਾਮਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਕ ਖਬਰ ਸਾਹਮਣੇ ਆ ਰਹੀ ਹੈ, ਜਿਥੇ ਬ੍ਰੋਸਟਲ ਜੇਲ੍ਹ ਵਿੱਚ ਇਕ ਕੈਦੀ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ। ਜਿਸ ਨੇ ਪ੍ਰਸ਼ਾਸਨ ਤੇ ਗੰਭੀਰ ਦੋਸ਼ ਲਗਾਏ ਹਨ। ਕੈਦੀ ਨੇ ਕਿਹਾ ਕਿ ਮੇਰੇ ਹੱਥਾਂ ਪੈਰਾ ਤੇ ਸੱਟਾ ਲੱਗਿਆ ਸੀ ਜਿਸ ਕਰਨ ਕਾਫੀ ਸਮੇ ਤੋਂ ਖੂਨ ਵਹਿ ਰਿਹਾ ਸੀ। ਬੋਲਣ ਦੇ ਬਾਵਜੂਦ ਵੀ ਉਸ ਮੇਰਾ ਇਲਾਜ ਨਹੀਂ ਕਰਵਾਇਆ ਜਾ ਰਿਹਾ ਸੀ। ਉਸ ਨੇ ਪੁਲਿਸ ਅਧਿਕਾਰੀ ਤੇ ਦੋਸ਼ ਲਗਾਏ ਕਿ ਉਹ ਉਸ ਨੂੰ ਬੋਲਦਾ ਕਿ ਤੂੰ ਭਾਵੇ ਮਰ ਜਾ ਮੈਨੂੰ ਕੋਈ ਪ੍ਰਵਾਹ ਨਹੀਂ ਇਸ ਤਰਾਂ ਦੇ ਬੋਲ ਬੋਲ ਕੇ ਕੈਦੀ ਰੌਲਾ ਪਾ ਰਿਹਾ ਸੀ। ਉਹ ਪੁਲਿਸ ਅਧਿਕਾਰੀਆਂ ਨੂੰ ਬੋਲ ਰਿਹਾ ਸੀ ਕਿ ਮੈਨੂੰ ਕੁਝਹੁੰਦਾ ਤਾਂ ਉਹ ਤੁਹਾਡੀ ਜਿੰਮੇਵਾਰੀ ਹੈ। ਇਸ ਤੋਂ ਬਾਅਦ ਮੈਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ।