ਦੇਸ਼ ’ਚ ਵਧਦੀ ਬੇਰੁਜ਼ਗਾਰੀ ਦਾ ਕਾਰਨ ਕੇਂਦਰ ਦੀਆਂ ਮਾੜੀਆਂ ਨੀਤੀਆਂ:ਮਨਮੋਹਨ

by vikramsehajpal

ਅੰਮ੍ਰਿਤਸਰ,(ਦੇਵ ਇੰਦਰਜੀਤ) :ਭਾਜਪਾ ਸਰਕਾਰ ਵੱਲੋਂ ਸਾਲ 2016 ਵਿੱਚ ‘ਨੋਟਬੰਦੀ ਕਰਨ ਦੇ ਬਚਗਾਨੇ ਫ਼ੈਸਲੇ’ ਕਾਰਨ ਦੇਸ਼ ਦਾ ਆਮ ਆਦਮੀ ਮਾਰਿਆ ਗਿਆ ਤੇ ਆਰਥਿਕ ਢਾਂਚਾ ਤਹਿਸ ਨਹਿਸ ਹੋ ਗਿਆ। ਭਾਜਪਾ ਨੇ ਸੱਤਾ ਵਿੱਚ ਆਉਂਦਿਆਂ ਹੀ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਸੰਘੀ ਢਾਂਚੇ ਨੂੰ ਵੱਡੀ ਢਾਹ ਲਗਾਈ ਹੈ। ਸਰਕਾਰ ਸੂਬਿਆਂ ਦੇ ਅਧਿਕਾਰਾਂ ਵਿੱਚ ਨਾਜਾਇਜ਼ ਦਖ਼ਲ ਦੇ ਕੇ ਉਨ੍ਹਾਂ ਦੀਆਂ ਸ਼ਕਤੀਆਂ ਖੋਹ ਰਹੀ ਹੈ।

ਉਨ੍ਹਾਂ ਕੇਰਲਾ ਵਿੱਚ ਰਾਜੀਵ ਗਾਂਧੀ ਇੰਸਟੀਚਿਊਟ ਆਫ਼ ਡਿਵੈਲਪਮੈਂਟ ਸਟੱਡੀਜ਼ ਵੱਲੋਂ ਕਰਵਾਏ ਵਿਕਾਸ ਸੰਮੇਲਨ ਦਾ ਆਨਲਾਈਨ ਉਦਘਾਟਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਅਤੇ ਆਰਬੀਆਈ ਦੀਆਂ ਡੰਗ-ਟਪਾਊ ਨੀਤੀਆਂ ਕਾਰਨ ਵੱਡੇ ਸਨਅਤਕਾਰ ਮੁਨਾਫਾ ਕਮਾ ਰਹੇ ਹਨ ਜਦ ਛੋਟੇ ਅਤੇ ਦਰਮਿਆਨੇ ਉਦਯੋਗ ਖ਼ਤਮ ਹੁੰਦੇ ਜਾ ਰਹੇ ਹਨ।