ਗ੍ਰੇਟਰ ਹੈਦਰਾਬਾਦ ਮਿਉਂਸਿਪਲ ਕਾਰਪੋਰੇਸ਼ਨ ਦੇ ਨਤੀਜੇ ਆਉਣਗੇ ਅੱਜ

by simranofficial

ਨਵੀਂ ਦਿੱਲੀ (ਐਨ. ਆਰ. ਆਈ .ਮੀਡਿਆ ) : - ਗ੍ਰੇਟਰ ਹੈਦਰਾਬਾਦ ਮਿਉਂਸਿਪਲ ਕਾਰਪੋਰੇਸ਼ਨ (ਜੀਐਚਐਮਸੀ) ਦੇ ਚੋਣ ਨਤੀਜਿਆਂ ਨੂੰ ਜਾਣਨ ਦਾ ਅੱਜ ਦਾ ਹੀ ਦਿਨ ਹੈ, ਨਗਰ ਨਿਗਮ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁੱਕਰਵਾਰ ਨੂੰ ਤੈਅ ਕੀਤੀ ਗਈ ਹੈ ਅਤੇ ਉਹ ਸ਼ੁਰੂ ਹੋ ਚੁੱਕੀ ਹੈ , ਇਥੇ 150 ਸੀਟਾਂ ਲਈ 1,122 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰ ਨਗਰ ਨਿਗਮ ਚੋਣਾਂ ਨੂੰ ਬਹੁਤ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕੇਂਦਰੀ ਲੀਡਰਸ਼ਿਪ ਨੇ ਇਸ ਚੋਣ ਵਿਚ ਪੂਰੀ ਤਾਕਤ ਲਗਾਈ ਹੈ।

ਗ੍ਰੇਟਰ ਹੈਦਰਾਬਾਦ ਨਗਰ ਨਿਗਮ ਚੋਣਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸਾਲ 2016 ਵਿਚ ਹੋਈਆਂ ਗ੍ਰੇਟਰ ਹੈਦਰਾਬਾਦ ਮਿਉਂਸਿਪਲ ਕਾਰਪੋਰੇਸ਼ਨ ਦੀਆਂ ਚੋਣਾਂ ਬਾਰੇ ਗੱਲ ਕੀਤੀ ਜਾਵੇ ਤੇ , ਟੀਆਰਐਸ ਨੇ 150 ਵਾਰਡਾਂ ਵਿਚੋਂ 99 ਵਾਰਡ ਜਿੱਤੇ, ਜਦਕਿ ਅਸਦੁਦੀਨ ਓਵੈਸੀ ਦੀ ਪਾਰਟੀ ਏਆਈਐਮਆਈਐਮ 44 ਵਾਰਡਾਂ ਵਿਚ ਜਿੱਤ ਹਾਸਿਲ ਕਰਨ ਚ ਕਮਯਾਬ ਹੋਈ । ਭਾਜਪਾ ਸਿਰਫ ਤਿੰਨ ਮਿਉਂਸਿਪਲ ਵਾਰਡਾਂ ਵਿਚ ਹੀ ਜਿੱਤ ਹਾਸਲ ਕਰ ਸਕੀ ਸੀ ਅਤੇ ਕਾਂਗਰਸ ਸਿਰਫ ਦੋ ਵਾਰਡਾਂ ਵਿਚ ਜਿੱਤੀ ਸੀ। ਇਸ ਤਰੀਕੇ ਨਾਲ, ਗ੍ਰੇਟਰ ਹੈਦਰਾਬਾਦ ਅਤੇ ਪੁਰਾਣੇ ਹੈਦਰਾਬਾਦ ਦੀ ਕਾਰਪੋਰੇਸ਼ਨ ਨੂੰ ਕੇਸੀਆਰ ਅਤੇ ਓਵੈਸੀ ਦੀ ਪਾਰਟੀ ਨੇ ਆਪਣੇ ਕਬਜ਼ੇ ਵਿਚ ਕਰ ਲਿਆ ਹੋਇਆ ਹੈ |

ਭਾਰਤੀ ਜਨਤਾ ਪਾਰਟੀ ਨੇ ਅਮਿਤ ਸ਼ਾਹ ਸਮੇਤ ਕਈ ਵੱਡੇ ਨੇਤਾਵਾਂ ਨੂੰ ਚੋਣ ਪ੍ਰਚਾਰ ਚ ਉਤਾਰਿਆ , ਇਸ ਵਾਰ ਮਤਦਾਨ 46.55% ਰਿਹਾ। ਸਾਲ 2009 ਵਿੱਚ ਹੈਦਰਾਬਾਦ ਮਿਉਂਸਿਪਲ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ, 42.04 ਪ੍ਰਤੀਸ਼ਤ ਲੋਕਾਂ ਨੇ 2016 ਵਿੱਚ ਹੋਈਆਂ ਨਗਰ ਨਿਗਮ ਚੋਣਾਂ ਵਿੱਚ 45.29 ਪ੍ਰਤੀਸ਼ਤ ਵੋਟਾਂ ਪਾਈਆਂ ਸਨ। ਹਾਲਾਂਕਿ ਇਸ ਵਾਰ ਪਿਛਲੀਆਂ 2 ਚੋਣਾਂ ਨਾਲੋਂ ਵੀ ਵੱਧ ਵੋਟਿੰਗ ਦਰਜ ਕੀਤੀ ਗਈ ਸੀ |