ਲੁਟੇਰਿਆਂ ਨੇ ਨੌਜਵਾਨ ਕੋਲੋਂ ਕੀਤੀ 5.64 ਲੱਖ ਰੁਪਏ ਦੀ ਲੁੱਟ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਦਿਨ -ਦਿਹਾੜੇ ਨੌਜਵਾਨ ਦਮੋਰੀਆਂ ਪੁਲ ਤੇ 5.64 ਲੱਖ ਰੁਪਏ ਦੀ ਲੁੱਟ ਹੋਈ ਹੈ। ਜਿਸ ਨਾਲ ਪੁਲਿਸ ਵਿੱਚ ਹੜਕੰਪ ਮੱਚ ਗਿਆ ਹੈ । ਦੱਸ ਦਈਏ ਕਿ ਜਿਥੇ ਲੁੱਟ ਦੀ ਵਾਰਦਾਤ ਹੋਈ ਹੈ, ਉਥੇ ਕਿਤਾਬਾਂ -ਕਾਪੀਆਂ ਦੀ ਦੁਕਾਨਾਂ ਵੀ ਹਨ । ਜਿਥੇ ਲੁੱਟ ਹੋਈ ਹੈ ਉਸ ਰਸਤੇ 'ਤੇ ਲੋਕ ਆਉਦੇ -ਜਾਂਦੇ ਰਹਿੰਦੇ ਹਨ। ਇਸ ਵਰਦਤਾਰ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ । ਜਾਣਕਾਰੀ ਅਨੁਸਾਰ ਨਿਊ ਗਾਂਧੀ ਨਗਰ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮੈਦੇ ਦੇ ਕੰਮ ਵਾਲੇ ਵਾਪਰੀ ਮਨੀ ਅਰੋੜਾ ਨੇ ਮੈਨੂੰ ਬੈਕ ਵਿੱਚ ਪੈਸੇ ਜਮ੍ਹਾ ਕਰਵਾਉਣ ਲਈ ਦਿੱਤੇ ਸੀ। ਜਦੋ ਉਹ ਪੈਸੇ ਲੈ ਕੇ ਦਮੋਰੀਆਂ ਪੁਲ ਵਲੋਂ ਆ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਨੇ ਰਸਤੇ ਵਿੱਚ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।