ਨਕਲੀ ਪਿਸਤੌਲ ਲੈ ਕੇ ਗੱਡੀ ਲੁੱਟਣ ਆਏ ਲੁਟੇਰੇ ਨੂੰ ਪਈਆਂ ਭਾਜੜਾਂ, ਕਾਬੂ

by jaskamal

ਨਿਊਜ਼ ਡੈਸਕ : ਨਕੋਦਰ ਚੌਕ ਨੇੜੇ ਪੈਂਦੇ ਸਬਵੇ ਰੈਸਟੋਰੈਂਟ ਨੇੜੇ ਮੰਗਲਵਾਰ ਰਾਤ ਲੁੱਟ ਦੀ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਅੰਕਿਤ ਚੋਪੜਾ ਪਤਨੀ ਵਨੀਤਾ ਨਾਲ ਸਬਵੇ ਨੇੜੇ ਕਾਰ 'ਚ ਬੈਠੇ ਸਨ। ਇਸੇ ਦਰਮਿਆਨ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਇਕ ਨੌਜਵਾਨ ਅੰਦਰ ਆ ਗਿਆ ਅਤੇ ਉਨ੍ਹਾਂ 'ਤੇ ਨਕਲੀ ਪਿਸਤੌਲ ਤਾਣ ਦਿੱਤੀ।

ਕਾਰ ਮਾਲਕ ਅਤੇ ਉਸ ਦੀ ਪਤਨੀ ਲੁਟੇਰੇ ਨਾਲ ਹੱਥੋਪਾਈ ਹੋ ਗਏ ਜਿਸ ਕਾਰਨ ਲੁਟੇਰਾ ਪਿਸਤੌਲ ਛੱਡ ਕੇ ਦੌੜ ਗਿਆ। ਅੰਕਿਤ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਦਾ ਕੂਲ ਰੋਡ 'ਤੇ ਕੋਲੇ ਦਾ ਟਾਲ ਹੈ। ਪਿਸਤੌਲ ਤਾਣ ਕੇ ਲੁਟੇਰੇ ਨੇ ਉਨ੍ਹਾਂ ਨੂੰ ਕੈਸ਼ ਅਤੇ ਸੋਨਾ ਦੇਣ ਨੂੰ ਕਿਹਾ। ਪਹਿਲਾਂ ਤਾਂ ਉਹ ਡਰ ਗਏ ਅਤੇ ਫਿਰ ਉਹ ਲੁਟੇਰੇ ਨਾਲ ਭਿੜ ਗਏ ਜਿਸ ਤੋਂ ਬਾਅਦ ਲੁਟੇਰਾ ਫਰਾਰ ਹੋ ਗਿਆ। ਜਿਸ ਨੂੰ ਪੁਲਸ ਨੇ ਕੁਝ ਹੀ ਦੂਰੀ 'ਤੇ ਕਾਬੂ ਕਰ ਲਿਆ।

More News

NRI Post
..
NRI Post
..
NRI Post
..