ਸਹੁਰਿਆਂ ਤੋਂ ਦੁੱਖੀ ਨੌਜਵਾਨ ਨੇ ਚੁੱਕਿਆ ਇਹ ਖੌਫ਼ਨਾਕ ਕਦਮ , ਹਾਲਤ ਨਾਜ਼ੁਕ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਨਿਊ ਸ਼ਹੀਦ ਨਗਰ ਵਿੱਚ ਰਹਿਣ ਵਾਲੇ ਅਮਰੀਕ ਸਿੰਘ ਨੇ ਸਹੁਰੇ ਪਰਿਵਾਰ ਤੋਂ ਦੁੱਖੀ ਹੋ ਜ਼ਹਿਰ ਖਾ ਲਿਆ। ਪਰਿਵਾਰਿਕ ਮੈਬਰਾਂ ਵਲੋਂ ਮੌਕੇ 'ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।, ਉੱਥੇ ਡਾਕਟਰਾਂ ਵਲੋਂ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਅਮਰੀਕ ਸਿੰਘ ਦੇ ਭਰਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅਮਰੀਕ ਸਿੰਘ ਦੀ ਆਪਣੀ ਪਤਨੀ ਸੁਨੀਤਾ ਨਾਲ 4 ਸਾਲਾਂ ਤੋਂ ਲੜਾਈ ਚੱਲ ਰਹੀ ਸੀ ਤੇ ਇਸ ਦਾ ਤਲਾਕ ਦਾ ਕੇਸ ਅਦਾਲਤ 'ਚ ਚੱਲ ਰਿਹਾ ਹੈ। ਕੁਲਵਿੰਦਰ ਸਿੰਘੇ ਕਿਹਾ 4 ਸਾਲ ਪਹਿਲਾਂ ਅਮਰੀਕ ਸਿੰਘ ਦੇ ਸਹੁਰਿਆਂ ਨੇ ਰੱਖੜੀ ਵਾਲੇ ਦਿਨ ਉਸ ਨਾਲ ਕੁੱਟਮਾਰ ਕੀਤੀ ਸੀ। ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ, ਉੱਥੇ ਹੀ ਅਮਰੀਕ ਸਿੰਘ ਦੇ ਸਹੁਰੇ ਪਰਿਵਾਰ ਵਲੋਂ ਉਸ ਨੂੰ ਕੇਸ ਵਾਪਸ ਲੈਣ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।

ਅਮਰੀਕ ਸਿੰਘ ਦਾ ਇੱਕ 3 ਸਾਲ ਦਾ ਪੁੱਤ ਵੀ ਹੈ, ਜੋ ਕਿ ਉਸ ਦੀ ਪਤਨੀ ਕੋਲ ਹੀ ਰਹਿੰਦਾ ਹੈ। ਪਿਛਲੇ ਦਿਨੀਂ ਹੀ ਅਮਰੀਕ ਸਿੰਘ ਦੀ ਪਤਨੀ ਨੇ ਉਸ ਦੇ ਖ਼ਿਲਾਫ਼ ਸ਼ਿਕਾਇਤ ਦਰਜ਼ ਕਾਰਵਾਈ ਸੀ । ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਅਸ਼ਵਨੀ ਨੇ ਦੋਵਾਂ ਨੂੰ ਬਿਠਾ ਕੇ ਸੁਲਾ ਕਰਵਾ ਦਿੱਤੀ ਪਰ ਇਸ ਦੇ ਬਾਵਜੂਦ ਅਮਰੀਕ ਸਿੰਘ ਦੇ ਸਹੁਰੇ ਪਰਿਵਾਰ ਉਸ ਦੀ ਪਤਨੀ ਤੇ ਸਾਲਿਆਂ ਵਲੋਂ ਉਸ ਨਾਲ ਗਾਲੀ ਗਲੋਚ ਕੀਤਾ ਗਿਆ ਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ । ਬੀਤੀ ਦਿਨੀਂ ਅਮਰੀਕ ਸਿੰਘ ਨੇ ਪ੍ਰੇਸ਼ਾਨ ਹੋ ਕੇ ਜ਼ਹਿਰ ਖਾ ਲਿਆ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।