ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਭਗਵਾ ਚੇਤਨਾ ਰੱਥ ਯਾਤਰਾ ਇੱਕ ਦਿਨ ਲਈ ਮੁਲਤਵੀ

by vikramsehajpal

ਬੁਢਲਾਡਾ (ਕਰਨ)- ਜਿਲ੍ਹੇ ਅੰਦਰ ਕਰੋਨਾ ਮਹਾਮਾਰੀ ਦੇ ਵੱਧ ਰਹੇ ਕੇਸਾਂ ਨੂੰ ਮੱਦੇਨਜ਼ਰ ਰੱਖਦਿਆਂ ਸ਼ਹਿਰ ਵਿੱਚ ਦਾਖਿਲ ਹੋਈ ਭਗਵਾ ਚੇਤਨਾ ਰੱਥ ਯਾਤਰਾ ਪ੍ਰਬੰਧਕਾਂ ਵੱਲੋਂ ਇੱਕ ਦਿਨ ਲਈ ਮੁਲਤਵੀ ਕਰ ਦਿੱਤੀ ਗਈ ਹੈ।

ਇਸ ਸੰਬੰਧੀ ਐਸ ਪੀ ਸਤਨਾਮ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਸ਼ਿਵ ਸ਼ਕਤੀ ਭਵਨ ਵਿੱਚ ਜਿੱਥੇ ਇਹ ਯਾਤਰਾ ਦਾ ਠਹਿਰਾਓ ਰੱਖਿਆ ਗਿਆ ਹੈ ਤੇ ਮੁੱਖ ਪ੍ਰਬੰਧਕ ਮਹੰਤ ਰਵੀ ਕਾਂਤ ਮੁਨੀ ਜੀ ਨਾਲ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਵਿਚਾਰ ਚਰਚਾ ਕੀਤੀ ਗਈ ਫੈਸਲੇ ਅਧੀਨ ਮਹੰਤ ਮੁਨੀ ਜੀ ਵੱਲੋਂ ਇਹ ਯਾਤਰਾ ਇੱਕ ਦਿਨ ਲਈ ਮੁਲਤਵੀ ਕਰ ਦਿੱਤੀ ਗਈ ਹੈ। 20 ਅਪ੍ਰੈਲ ਨੂੰ ਸ਼ਹਿਰ ਅੰਦਰ ਸਵੇਰੇ 10 ਵਜੇ ਇਹ ਯਾਤਰਾ ਰਵਾਨਾ ਹੁਦਿਆ ਬਰੇਟਾ, ਬੋਹਾ, ਝੂਨੀਰ, ਸਰਦੂਲਗੜ੍ਹ, ਮਾਨਸਾ ਹੁੰਦੀ ਹੋਈ ਰਾਮਪੁਰਾ ਵੱਲ ਜਾਵੇਗੀ। ਇਸ ਮੌਕੇ ਤੇ ਮਹੰੰਤ ਰਵੀ ਕਾਂਤ ਨੇ ਦੱਸਿਆ ਕਿ ਇਹ ਯਾਤਰਾ ਟੀਮ ਮੰਦਿਰ ਐਕਟ ਵੱਲੋਂ ਕੀਤੀ ਜਾ ਰਹੀ ਹੈ ਜ਼ੋ 13 ਅਪ੍ਰੈਲ ਨੂੰ ਸੁਰੂ ਹੋ ਕੇ 31 ਮਈ ਤੱਕ ਪੰਜਾਬ ਦੇ 22 ਜਿਲ੍ਹੇ 101 ਸ਼ਹਿਰਾਂ ਵਿੱਚ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਯਾਂਤਰਾ ਦਾ ਮੁੱਖ ਮਕਸਦ ਮੰਦਰਾ ਨੂੰ ਸਰਕਾਰ ਤੋਂ ਮੁਕਤ ਕਰੋ, ਭੂ ਮਾਫਿਆ ਤੋਂ ਬਚਾਓ ਲਈ ਲੋਕਾਂ ਅਤੇ ਸਰਕਾਰ ਨੂੰ ਜਾਗਰੂਕ ਕਰਨਾ ਹੈ।

ਇਸ ਮੌਕੇ ਤੇ ਯਾਤਰਾ ਦੇ ਸਵਾਗਤ ਲਈ ਧਾਰਮਿਕ ਆਗੂ ਦਿਆ ਚੰਦ ਜੈਨ, ਰਾਕੇਸ਼ ਜੈਨ, ਪੁਲਿਸ ਫੋਰਸ ਸਮੇਤ ਡੀ ਐਸ ਪੀ ਬੁਢਲਾਡਾ ਪ੍ਰਭਜੋਤ ਕੋਰ ਬੇਲਾ, ਐਸ ਐਚ ਓ ਸਦਰ ਜ਼ਸਪਾਲ ਸਿੰਘ, ਐਸ ਐਚ ਓ ਬਰੇਟਾ ਆਦਿ ਹਾਜ਼ਰ ਸਨ।