ਕਿਤਾਬਾਂ ਦੀ ਦੁਕਾਨ ‘ਤੇ ਸਕੂਲ ਪ੍ਰਿੰਸੀਪਲ ਨੇ ਕੀਤਾ ਇਹ ਵੱਡਾ ਕਾਰਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਮਾਡਲ ਟਾਊਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿਤਾਬਾਂ ਦੀ ਦੁਕਾਨ 'ਤੇ ਇੱਕ ਸਕੂਲ ਦੀ ਮਹਿਲਾ ਪ੍ਰਿੰਸੀਪਲ ਕਿਤਾਬ ਚੋਰੀ ਕਰਦੀ ਹੋਈ CCTV ਕੈਮਰੇ 'ਚ ਕੈਦ ਹੋ ਗਈ। ਜਿਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫੜੀ ਗਈ ਮਹਿਲਾ ਇੱਕ ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਹੈ, ਇਹ ਮਹਿਲਾ ਮਾਡਲ ਟਾਊਨ ਮਾਰਕੀਟ ਵਿਖੇ ਜੈਨ ਸੰਨਜ਼ ਦੀ ਦੁਕਾਨ 'ਤੇ ਖਰੀਦਦਾਰੀ ਕਰਨ ਆਈ ਸੀ। ਉਸ ਨੇ ਦੁਕਾਨ ਤੋਂ ਕਿਤਾਬ ਚੁੱਕ ਕੇ ਉਸ ਦੇ ਪਹਿਨੇ ਹੋਏ ਉਵਰਕੋਟ 'ਚ ਲੁਕਾ ਲਈ। ਮਹਿਲਾ ਦੀ ਇਹ ਸਾਰੀ ਘਟਨਾ CCTV ਵਿੱਚ ਕੈਦ ਹੋ ਗਈ। ਜਦੋ ਦੁਕਾਨਦਾਰ ਨੇ ਮਹਿਲਾ ਦੀ ਤਲਾਸ਼ੀ ਲਈ ਤਾਂ ਮਹਿਲਾ ਕੋਲੋਂ ਕਿਤਾਬ ਬਰਾਮਦ ਹੋਈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਹਿਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਸ ਨੇ ਕੋਈ ਚੋਰੀ ਨਹੀ ਕੀਤੀ ਹੈ ।