ਬਦਮਾਸ਼ਾਂ ਨੇ ਤਲਵਾਰ ਦੀ ਨੋਕ ਤੇ ਔਰਤ ਕੋਲੋਂ ਲੁੱਟੀਆਂ ਹੀਰੇ ਦੀਆਂ ਮੁੰਦਰੀਆਂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇੰਦੌਰ ਤੋਂ ਲੁਧਿਆਣਾ ਆਈ ਕਾਰ ਸਵਾਰ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਤਿੰਨ ਬਦਮਾਸ਼ਾਂ ਨੇ ਤਲਵਾਰ ਦੀ ਨੋਕ ਤੇ ਉਸ ਕੋਲੋਂ ਹੀਰੇ ਦੀਆਂ ਮੁੰਦਰੀਆਂ ਤੇ ਆਈ ਫੋਨ ਲੁੱਟ ਲਿਆ ।

ਮੰਜੂ ਜੈਸਵਾਲ ਨੇ ਦੱਸਿਆ ਕਿ ਉਹ ਕਿਸੇ ਜ਼ਰੂਰੀ ਕੰਮ ਸਬੰਧੀ ਆਪਣੇ ਭਰਾ ਨਿਤਿਨ ਤਾਮਰਕਾਰ ਨਾਲ ਇੰਦੌਰ ਤੋਂ ਲੁਧਿਆਣਾ ਆਈ ਸੀ । ਇਸੇ ਦੌਰਾਨ ਤਿੱਨ ਨੌਜਵਾਨ ਆਏ ਜਿਨ੍ਹਾਂ 'ਚੋਂ ਇਕ ਦੇ ਹੱਥ 'ਚ ਕਿਰਪਾਨ ਸੀ । ਬਦਮਾਸ਼ਾਂ ਨੇ ਕਾਰ 'ਚ ਬੈਠੀ ਮੰਜੂ ਨੂੰ ਤਲਵਾਰ ਦੀ ਨੋਕ ਤੇ ਡਰਾ ਧਮਕਾ ਕੇ ਉਸ ਕੋਲੋਂ ਹੀਰੇ ਦੀਆਂ ਦੋ ਮੁੰਦਰੀਆ ਤੇ ਆਈ ਫੋਨ ਲੁੱਟ ਲਿਆ । ਔਰਤ ਨੇ ਰੌਲਾ ਪਾਇਆ ਪਰ ਮੁਲਜ਼ਮ ਫ਼ਰਾਰ ਹੋ ਚੁੱਕੇ ਸਨ ।

ਮੌਕੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਿਸ ਵਲੋਂ ਹੋਟਲ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..