ਹੁਸ਼ਿਆਰਪੁਰ ਦੇ ਬੁੱਲ੍ਹੋਵਾਲ ‘ਚ ਲਿੱਖੇ ਗਏ ਖ਼ਾਲਿਸਤਾਨ ਦੇ ਨਾਅਰੇ

by simranofficial

ਪੰਜਾਬ (ਐਨ. ਆਰ. ਆਈ. ਮੀਡਿਆ ):- ਬੁੱਲ੍ਹੋਵਾਲ ਚ ਬੀਤੀ ਰਾਤ ਬੁੱਲ੍ਹੋਵਾਲ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ 'ਚ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਹੁਸ਼ਿਆਰਪੁਰ-ਟਾਂਡਾ ਮੁੱਖ ਸੜਕ 'ਤੇ ਆਉਂਦੇ ਚੋਆਂ 'ਤੇ ਬਣੀਆਂ ਪੁਲੀਆਂ ਦੀਆਂ ਦੀਵਾਰਾਂ 'ਤੇ 'ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿੱਖੇ ਗਏ , ਰੈਫਰੈਂਡਮ 2020' ਦੇ ਨਾਅਰਿਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ ਪਾ ਦਿੱਤੀਆਂ। ਖ਼ਾਲਿਸਤਾਨ ਸਬੰਧੀ ਲਿਖੇ ਨਾਅਰਿਆਂ ਸਬੰਧੀ ਕਿਸੇ ਰਾਹਗੀਰ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ , ਜਿਸ ਤੋਂ ਬਾਅਦ ਥਾਣਾ ਬੁੱਲ੍ਹੋਵਾਲ ਦੇ ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਪੁਲਿਸ ਥਾਣਾ ਬੁੱਲ੍ਹੋਵਾਲ ਦੇ ਮੁਲਾਜ਼ਮਾਂ ਵਲੋਂ ਮੌਕੇ 'ਤੇ ਜਾ ਕੇ ਖ਼ਾਲਿਸਤਾਨ ਸਬੰਧੀ ਲਿਖੇ ਨਾਅਰਿਆਂ 'ਤੇ ਕਾਲਾ ਪੇਂਟ ਫੇਰ ਕੇ ਨਾਅਰਿਆਂ ਨੂੰ ਮਿਟਾਉਣ ਦੀ ਕਾਰਵਾਈ ਕੀਤੀ ਗਈ। ਇਸ ਸਬੰਧੀ ਥਾਣਾ ਮੁਖੀ ਨੇ ਕਿਹਾ ਕਿ ਇਹ ਕੰਮ ਸ਼ਰਾਰਤੀ ਅਨਸਰਾਂ ਵਲੋਂ ਮਾਹੌਲ ਨੂੰ ਖ਼ਰਾਬ ਕਰਨ ਦੀ ਨੀਅਤ ਨਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਜਲਦ ਹੀ ਇਹੋ ਜਿਹੇ ਸ਼ਰਾਰਤੀ ਅਨਸਰ ਪੁਲਿਸ ਦੀ ਗ੍ਰਿਫ਼ਤ 'ਚ ਆ ਜਾਣਗੇ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜਿਕਰਯੋਗ ਹੈ ਕੀ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋ ਇਸ ਤਰਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹੋਣ ਇਸਤੋਂ ਪਹਿਲਾਂ ਵੀ ਹੁਸ਼ਿਆਰਪੁਰ ਦੇ ਹੀ ਕਸਬਾ ਮਾਹਿਲਪੁਰ ਅਤੇ ਗੜਸ਼ੰਕਰ ਵਿਚ ਵੀ ਇਸੇ ਤਰਾਂ ਦੀਆਂ ਘਟਨਵਾ ਦੇਖਣ ਨੂੰ ਸਾਮਣੇ ਆਇਆ ਸਨ ਜਿਨਾਂ ਤੇ ਅਜੇ ਤੱਕ ਪੁਲਿਸ ਆਪਣੇ ਹੱਥ ਮਲ ਰਹੀ ਹੈ , ਕਿ ਆਖਿਰ ਕੌਣ ਲੋਕ ਹਨ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ |