ਨਸ਼ੇ ਲਈ ਪੈਸੇ ਨਾਲ ਮਿਲਣ ‘ਤੇ ਪੁੱਤ ਨੇ ਘਰ ਨੂੰ ਲਗਾਈ ਅੱਗ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਨਸ਼ਾ ਤੇਜ਼ੀ ਨਾਲ ਵੱਧ ਰਿਹਾ ਹੈ ਹੁਣ ਗੁਰਦਾਸਪੂਰ ਵਿਖੇ ਇਕ ਨੌਜਵਾਨਾਂ ਨੇ ਨਸ਼ੇ ਲਈ ਪੈਸੇ ਨਾ ਮਿਲਣ 'ਤੇ ਆਪਣੇ ਇਹ ਘਰ ਨੂੰ ਅੱਗ ਲੱਗਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਜਦੋ ਇਕ ਨਸ਼ੇੜੀ ਪੁੱਤ ਨੇ ਆਪਣੀ ਮਾਂ ਕੋਲੋਂ ਨਸ਼ੇ ਲਈ ਪੈਸੇ ਮੰਗੇ ਸੀ ਤਾਂ ਪੈਸਿਆਂ ਨੂੰ ਲੈ ਕੇ ਲੜਾਈ ਹੋ ਗਈ। ਜਿਸ ਤੋਂ ਬਾਅਦ ਨਸ਼ੇੜੀ ਪੁੱਤ ਨੇ ਨਸ਼ੇ ਦੀ ਹਾਲਤ 'ਚ ਸਿਲੰਡਰ ਨੂੰ ਅੱਗ ਲੈ ਕੇ ਘਰ ਨੂੰ ਬਲਾਸਟ ਕਰ ਦਿੱਤਾ ।

ਜਿਸ ਤੋਂ ਬਾਅਦ ਸਾਰਾ ਘਰ ਸੜ ਕੇ ਸੁਆਹ ਹੋ ਗਿਆ ਹੈ। ਪੀੜਤ ਮਾਂ ਨੇ ਦੱਸਿਆ ਕਿ ਉਸਦਾ ਪੁੱਤ ਨਸ਼ੇ ਦਾ ਆਦਿ ਹੈ ਤੇ ਉਹ ਮੇਰੇ ਕੋਲੋਂ ਨਸ਼ੇ ਲਈ ਪੈਸੇ ਮੰਗ ਰਿਹਾ ਸੀ। ਮੇਰੇ ਕੋਲੋਂ ਪੈਸੇ ਨਾ ਕਾਰਨ ਉਸ ਨਾਲ ਮੇਰੇ ਲੜਾਈ ਹੋ ਗਈ। ਜਿਸ ਤੋਂ ਬਾਅਦ ਮੈ ਆਪਣੇ ਰਿਸ਼ਤੇਦਾਰਾਂ ਕੋਲ ਚੱਲੀ ਗਈ ਜਦੋ ਮੈ ਘਰ ਆ ਕੇ ਦੇਖਿਆ ਤਾਂ ਉਸ ਨੇ ਘਰ ਨੂੰ ਅੱਗ ਲਗਾਈ ਹੋਈ ਸੀ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ । ਫਿਲਹਾਲ ਪੁਲਿਸ ਨੇ ਨਸ਼ੇੜੀ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਹੈ ।