ਮੂਸੇਵਾਲਾ ਦੇ ਇਨਸਾਫ਼ ਨੂੰ ਲੈ ਕੇ ਲਿਖਿਆ ਗੀਤ ‘Letter To CM’ ਯੂਟਿਊਬ ਤੋਂ ਹੋਇਆ ਡਿਲੀਟ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਜੈਨੀ ਜੋਹਲ ਵਲੋਂ ਸਿੱਧੂ ਮੂਸੇਵਾਲ ਨੂੰ ਇਨਸਾਫ ਦਵਾਉਣ ਲਈ 'Letter To CM' ਇਹ ਗੀਤ ਲਿਖਿਆ ਗਿਆ ਸੀ। ਇਸ ਗੀਤ ਹੁਣ ਦੇਸ਼ ਭਰ ਵਿੱਚ ਚਰਚਾ ਹੋ ਰਹੀ ਹੈ। ਜੈਨੀ ਜੋਹਲ ਦੇ ਗੀਤ ਨਾਂ 'Letter To CM' ਸੀ। ਜਿਸ 'ਚ ਉਸ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨੇ ਸਾਧੇ ਗਏ ਹਨ। ਇਸ ਗੀਤ ਰਾਹੀਂ ਜੈਨੀ ਜੋਹਲ ਨੇ ਇਹ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਸੀ। ਹਾਲਾਂਕਿ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਗਾਇਕ ਦਾ ਇਹ ਗੀਤ ਯੂਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ ਹੈ। ਇਸ ਗੀਤ ਰਾਹੀਂ ਮੂਸੇਵਾਲਾ ਨੂੰ ਇਨਸਾਫ਼ ਦੀ ਮੰਗ ਵੀ ਕੀਤੀ ਗਈ ਸੀ। ਇਸ ਗੀਤ ਦੇ ਬੋਲ ਹਨ: 'ਸਾਡੇ ਘਰ ਉਜੜ ਗਏ, ਤੁਹਾਡੇ ਘਰ ਗੂੰਜਣ ਸ਼ਹਿਨਾਈਆਂ'। ਇਸ ਗੀਤ 'ਚ ਖਬਰਾਂ ਨੂੰ ਮੀਡੀਆ ਵਿੱਚ ਲੀਕ ਕਰਨ ਦਾ ਮਾਮਲਾ ਵੀ ਚੁੱਕਿਆ ਗਿਆ ਹੈ । ਜ਼ਿਕਰਯੋਗ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ।

More News

NRI Post
..
NRI Post
..
NRI Post
..