ਚੋਰਾਂ ਦੇ ਹੌਂਸਲੇ ਬੁਲੰਦ: ਬਜ਼ੁਰਗ ਜੋੜੇ ਕੋਲੋਂ ਕੀਤੀ ਲੱਖਾਂ ਦੀ ਲੁੱਟ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਲੁੱਟ- ਖੋਹ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਦਸੂਹਾ ਦੇ ਪਿੰਡ ਚੱਕ ਬਾਬੂ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਚੋਰਾਂ ਵਲੋਂ ਇੱਕ ਬਜ਼ੁਰਗ ਜੋੜੇ ਨਾਲ ਕੁੱਟਮਾਰ ਕਰਕੇ ਲੱਖਾਂ ਦੀ ਲੁੱਟ ਕੀਤੀ ਗਈ। ਦੱਸਿਆ ਜਾ ਰਿਹਾ ਅਣਪਛਾਤੇ ਚੋਰਾਂ ਨੇ ਜੋੜੇ ਨੂੰ ਘਰ ਬੰਧਕ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ । ਚੋਰ ਘਰ ਦੇ ਪਿੱਛੇ ਬਣੀ ਖਿੜਕੀ ਦੀ ਰੇਲਿੰਗ ਖੋਲ੍ਹ ਕੇ ਘਰ ਅੰਦਰ ਦਾਖ਼ਲ ਹੋ ਗਏ । ਜਿਸ ਤੋਂ ਬਾਅਦ ਚੋਰਾਂ ਨੇ ਬਜ਼ੁਰਗ ਜੋੜੇ ਨੂੰ ਬੰਧਕ ਬਣਾ ਕੇ ਘਰ 'ਚੋ 10 ਤੋਲੇ ਸੋਨਾ ਤੇ 3.50 ਲੱਖ ਰੁਪਏ ਦੀ ਨਕਦੀ ਲੁੱਟ ਲਈ ।

ਪੀੜਤ ਦਰਬਾਰਾ ਸਿੰਘ ਨੇ ਕਿਹਾ ਕਿ ਘਰ 'ਚ ਦਾਖ਼ਲ ਹੋਏ 3 ਚੋਰਾਂ ਨੇ ਸਾਡੇ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ ਤੇ ਰੌਲਾ ਪਾਉਣ 'ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਚੋਰਾਂ ਵਲੋਂ ਉਨ੍ਹਾਂ ਕੋਲੋਂ ਗਹਿਣੇ ਤੇ ਨਕਦੀ ਬਾਰੇ ਪੁੱਛਿਆ ਗਿਆ ਨਾ ਦੱਸਣ ਤੇ ਚੋਰਾਂ ਨੇ ਲੋਹੇ ਦੀ ਰਾਡ ਉਸ ਦੇ ਪੇਟ 'ਚ ਮਾਰ ਦਿੱਤੀ। ਘਬਰਾਹਟ ਕਰਕੇ ਮੈ ਬੇਹੋਸ਼ ਹੋ ਗਿਆ। ਬਾਅਦ ਵਿੱਚ ਚੋਰ ਨੇ ਮੈਨੂੰ ਪਾਣੀ ਪਿਲਾਇਆ ਤੇ ਫਿਰ ਸਾਮਾਨ ਬਾਰੇ ਪੁੱਛਿਆ। ਨਾ ਦੱਸਣ 'ਤੇ ਫਿਰ ਉਸ ਨੇ ਪਤਨੀ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਰੱਖ ਦਿੱਤਾ। ਡਰ ਦੇ ਕਾਰਨ ਉਸ ਦੀ ਪਤਨੀ ਕੁਲਦੀਪ ਕੌਰ ਨੇ ਸਾਮਨਾ ਵਾਲੀ ਥਾਂ ਚੋਰਾਂ ਨੂੰ ਦੱਸ ਦਿੱਤੀ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।