ਭਾਜਪਾ ਵੱਲੋਂ ਸ੍ਰੀਲੰਕਾ ਵਿੱਚ ਵਿਸਥਾਰ ਦੀਆਂ ਰਿਪੋਰਟਾਂ ਨੂੰ ਸ੍ਰੀਲੰਕਾ ਚੋਣ ਕਮਿਸ਼ਨ ਨੇ ਨਕਾਰਿਆ

by vikramsehajpal

ਕੋਲੰਬੋ (ਦੇਵ ਇੰਦਰਜੀਤ)- ਸ੍ਰੀਲੰਕਾ ਦੇ ਚੋਣ ਕਮਿਸ਼ਨ ਨੇ ਵੱਲੋਂ ਭਾਜਪਾ ਵੱਲੋਂ ਸ੍ਰੀਲੰਕਾ ਅਤੇ ਨੇਪਾਲ ਵਿੱਚ ਵਿਸਥਾਰ ਦੀਆਂ ਰਿਪੋਰਟਾਂ ਨੂੰ ਤੋਂ ਇਨਕਾਰ ਕੀਤਾ ਹੈ।

ਸ੍ਰੀਲੰਕਾ ਦੇ ਚੋਣ ਕਮਿਸ਼ਨ ਦੇ ਮੁਖੀ ਨਿੰਮਲ ਪੰਚਵੀਆ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸ੍ਰੀਲੰਕਾ ਅਤੇ ਨੇਪਾਲ ਵਿੱਚ ਵਿਸਥਾਰ ਦੀਆਂ ਰਿਪੋਰਟਾਂ ਨੂੰ ਨਕਾਰਦਿਆਂ ਕਿਹਾ ਕਿ ਦੇਸ਼ ਦਾ ਚੋਣ ਕਾਨੂੰਨ ਅਜਿਹੀ ਕਿਸੇ ਵਿਵਸਥਾ ਦੀ ਆਗਿਆ ਨਹੀਂ ਦਿੰਦਾ। ਉਨ੍ਹਾਂ ਦੱਸਿਆ ਕਿ ਸ੍ਰੀਲੰਕਾ ਦਾ ਚੋਣ ਕਾਨੂੰਨ ਕਿਸੇ ਵੀ ਵਿਦੇਸ਼ੀ ਧਿਰ ਨੂੰ ਸ੍ਰੀਲੰਕਾ ਵਿੱਚ ਕੰਮ ਨਹੀਂ ਕਰਨ ਦਿੰਦਾ ਹੈ।

ਦਰਅਸਲ, ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਾਵ ਦੇਬ ਨੇ ਹਾਲ ਹੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਜਨ ਬਾਰੇ ਕਿਹਾ ਸੀ ਕਿ ਉਹ ਸ੍ਰੀਲੰਕਾ ਅਤੇ ਨੇਪਾਲ ਵਿੱਚ ਵੀ ਭਾਜਪਾ ਦਾ ਵਿਸਥਾਰ ਕਰਨਾ ਚਾਹੁੰਦੇ ਹਨ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਦੇਬ ਨੇ ਕਿਹਾ ਸੀ ਕਿ ਜਦੋਂ ਅਮਿਤ ਸ਼ਾਹ ਪਾਰਟੀ ਪ੍ਰਧਾਨ ਸਨ, ਉਨ੍ਹਾਂ ਨੇ ਦੱਸਿਆ ਕਿ ਭਾਜਪਾ ਦਾ ਸ੍ਰੀਲੰਕਾ ਅਤੇ ਨੇਪਾਲ ਵਿੱਚ ਵਿਸਥਾਰ ਕਰਨਾ ਹੈ ਅਤੇ ਇਨ੍ਹਾਂ ਦੋਨਾਂ ਦੇਸ਼ 'ਚ ਜਿੱਤ ਹਾਸਲ ਕਰਨਾ ਹੈ।

ਦੇਬ ਦੇ ਇਸ ਬਿਆਨ ਤੋਂ ਬਾਅਦ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਸੀ। ਇਸ ਦੌਰਾਨ ਸ੍ਰੀਲੰਕਾ ਦੇ ਚੋਣ ਕਮਿਸ਼ਨ ਦੇ ਮੁਖੀ ਨਿੰਮਲ ਪੰਚਵੀਆ ਖ਼ੁਦ ਅੱਗੇ ਆਏ ਅਤੇ ਅਜਿਹੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ, "ਸ਼੍ਰੀਲੰਕਾ ਦੀ ਕੋਈ ਵੀ ਰਾਜਨੀਤਿਕ ਪਾਰਟੀ ਵਿਦੇਸ਼ਾਂ ਵਿੱਚ ਕਿਸੇ ਵੀ ਪਾਰਟੀ ਜਾਂ ਸਮੂਹ ਨਾਲ ਸੰਬੰਧ ਰੱਖ ਸਕਦੀ ਹੈ ਪਰ ਸਾਡਾ ਚੋਣ ਕਾਨੂੰਨ ਕਿਸੇ ਹੋਰ ਵਿਦੇਸ਼ੀ ਧਿਰ ਨੂੰ ਸ੍ਰੀਲੰਕਾ ਵਿੱਚ ਕੰਮ ਕਰਨ ਦੀ ਆਗਿਆ ਨਹੀਂ ਦਿੰਦਾ।"