ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੂੰ ਮਿਲੀ ਵੱਡੀ ਸਫ਼ਲਤਾ,10 ਕਿੱਲੋ ਹੈਰੋਇਨ ਸਮੇਤ ਛੇ ਸਮੱਗਲਰ ਕਾਬੂ

by nripost

ਅੰਮ੍ਰਿਤਸਰ (ਰਾਘਵ): ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਤੇ ਸੀਆਈਏ ਸਟਾਫ ਦੀ ਇਕ ਟੀਮ ਨੇ ਛੇ ਸਮੱਗਲਰਾਂ ਨੂੰ 10 ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਕਾਊਂਟਰ ਇੰਟੈਲੀਜੈਂਸ ਵਿੰਗ ਨੇ 4.45 ਲੱਖ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਪ੍ਰਾਈਮ ਸਿਟੀ ਛੇਹਰਟਾ ਦੇ ਹੁਸਨਪ੍ਰੀਤ ਸਿੰਘ, ਅਟਾਰੀ ਮੰਡੀ ਦੇ ਕਰਨਦੀਪ ਸਿੰਘ, ਮਨਿੰਦਰ ਸਿੰਘ ਤੇ ਪਿੰਡ ਰੋੜੇਵਾਲੀ ਦੇ ਹਰਪ੍ਰਤਾਪ ਸਿੰਘ, ਪਿੰਡ ਨੰਗਲ ਸੋਹਲ ਦੇ ਕਰਨਦੀਪ ਸਿੰਘ ਤੇ ਪਿੰਡ ਧਰਮਕੋਟ ਰੰਧਾਵਾ ਬਟਾਲਾ ਦੇ ਜਗਪ੍ਰੀਤ ਸਿੰਘ ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੀਆਈ ਅੰਮਿ੍ਤਸਰ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਕਰਨਦੀਪ ਸਿੰਘ ਤੇ ਮਨਿੰਦਰ ਸਿੰਘ ਹੈਰੋਇਨ ਦੀ ਸਮੱਗਲਿੰਗ ਵਿਚ ਸ਼ਾਮਿਲ ਹਨ ਤੇ ਹਾਲ ਹੀ ਵਿਚ ਉਨ੍ਹਾਂ ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਡ੍ਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ ਜਿਹੜੇ ਅੱਗੇ ਨਸ਼ਾ ਸਮੱਗਲਰ ਹੁਸਨਪ੍ਰੀਤ ਸਿੰਘ ਨੂੰ ਸਪਲਾਈ ਕਰਨੀ ਸੀ। ਸੀਆਈ ਦੀਆਂ ਟੀਮਾਂ ਨੇ ਅਟਾਰੀ ਰੋਡ ’ਤੇ ਸਥਿਤ ਪੰਜਾਬੀ ਬਾਗ ਰਿਜ਼ੌਰਟ ਨੇੜੇ ਇਕ ਵਿਸ਼ੇਸ਼ ਨਾਕਾ ਲਾਇਆ ਤੇ ਮੁਲਜ਼ਮਾਂ ਨੂੰ ਪੰਜ ਕਿੱਲੋ ਹੈਰੋਇਨ ਤੇ ਡਰੱਗ ਮਨੀ ਸਮੇਤ ਕਾਬੂ ਕਰ ਲਿਆ। ਸਮੱਕਲਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਸੰਪਰਕ ਪਾਕਿਸਤਾਨੀ ਸਮੱਗਲਰਾਂ ਨਾਲ ਤਾਂ ਨਹੀਂ ਹਨ।

More News

NRI Post
..
NRI Post
..
NRI Post
..