ਮਤਰੇਈ ਮਾਂ ਦਾ ਵੱਡਾ ਕਾਰਾ, ਗੋਦ ਲਈ ਨਾਬਾਲਗ ਧੀ ਨੂੰ ਲਾਇਆ ਫਾਹੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲਹਿਰਾਗਾਗਾ ਦੇ ਪਿੰਡ ਅੰਨਦਾਣਾ ਤੋਂ ਰਿਸ਼ਤਿਆਂ ਨੂੰ ਤਾਰ -ਤਾਰ ਕੇ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਜਿੱਥੇ ਇੱਕ ਮਹਿਲਾ ਨੇ 8 ਸਾਲ ਦੀ ਗੋਦ ਲਈ ਧੀ ਨੂੰ ਗੱਲ ਘੁੱਟਣ ਤੋਂ ਬਾਅਦ ਫਾਹੇ ਲਾਉਣ ਦੀ ਕੋਸ਼ਿਸ਼ ਕੀਤੀ। ਪੀੜਤ ਕੁੜੀ ਦੇ ਤਾਇਆ ਰਮੇਸ਼ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਫੂਲ ਕੁਮਾਰ ਫੋਜੀ ਤੇ ਉਸ ਦੀ ਪਤਨੀ ਜੋਤੀ ਨੇ ਆਪਣੇ ਛੋਟੇ ਭਰਾ ਤੋਂ ਕੁੜੀ ਸਨੇਹਾ ਨੂੰ ਗੋਦ ਲਿਆ ਸੀ।

ਫੋਜੀ ਦੇ ਆਪਣੇ 2 ਮੁੰਡੇ ਹੀ ਹਨ ਤੇ ਉਸ ਦੇ ਛੋਟੇ ਭਰਾ ਕੋਲ 3 ਕੁੜੀਆਂ ਤੇ 1 ਮੁੰਡਾ ਹੈ । ਬੀਤੀ ਦਿਨੀਂ ਦੇਰ ਰਾਤ ਫੂਲ ਕੁਮਾਰ ਦੀ ਪਤਨੀ ਵਲੋਂ ਆਪਣੀ ਗੋਦ ਲਈ ਧੀ ਸਨੇਹਾ ਦੇ ਗਲੇ ਨੂੰ ਚੁੰਨੀ ਪਾ ਕੇ ਪੱਖੇ ਨਾਲ ਲਟਕਾ ਦਿੱਤਾ ਗਿਆ ਤੇ ਕੁੜੀ ਵਲੋਂ ਰੌਲਾ ਪਾਉਣ 'ਤੇ ਕੁੜੀ ਦੇ ਮਾਪਿਆਂ ਨੇ ਮੌਕੇ 'ਤੇ ਪਹੁੰਚ ਉਸ ਨੂੰ ਬਚਾ ਕੇ ਹਸਪਤਾਲ ਇਲਾਜ਼ ਲਈ ਭਰਤੀ ਕਰਵਾਇਆ। ਡਾਕਟਰਾਂ ਵਲੋਂ ਕੁੜੀ ਦੀ ਹਾਲਾਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।

ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁੱਛਗਿੱਛ ਦੌਰਾਨ ਜਦੋ ਪੁਲਿਸ ਨੇ ਦੋਸ਼ੀ ਜੋਤੀ ਕੋਲੋਂ ਪੁੱਛਿਆ ਤਾਂ ਉਸ ਨੇ ਆਪਣੇ ' ਲੱਗੇ ਸਾਰੇ ਦੋਸ਼ਾਂ ਨੂੰ ਝੂਠ ਦੱਸਿਆ। ਉਸ ਨੇ ਕਿਹਾ ਇਹ ਸਾਰਾ ਪਰਿਵਾਰ ਰਲ ਕੇ ਉਸ ਨੂੰ ਘਰੋਂ ਕੱਢਣਾ ਚਾਹੁੰਦਾ ਹੈ। ਉਸ ਦੇ ਪਤੀ ਫੂਲ ਨੇ ਅਸਾਮ 'ਚ ਦੂਜਾ ਵਿਆਹ ਕਰਵਾਇਆ ਹੋਇਆ ਹੈ। ਜਿਸ ਕਰਕੇ ਉਸ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ । ਇਹ ਕੁੜੀ ਹਾਲੇ ਉਸ ਕੋਲ ਰਹਿ ਰਹੀ ਸੀ ਪਰ ਉਸ ਨੇ ਗੋਦ ਨਹੀ ਲਈ ਸੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।