ਇੰਸਟਾਗ੍ਰਾਮ ‘ਤੇ ਜੁੜੀ ਪਿਆਰ ਦੀ ਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੇ ਦਿਨੀਂ 4 ਬੱਚਿਆਂ ਦੀ ਮਾਂ ਸੀਮਾ ਪਾਕਿਸਤਾਨ ਤੋਂ ਆਪਣੇ ਪਿਆਰ ਪਾਉਣ ਲਈ ਭਾਰਤ ਦੇ ਨੋਇਡਾ ਆਈ ਸੀ। ਜਿਸ ਦੀ ਕਹਾਣੀ ਹਾਲੇ ਵੀ ਸੁਰੱਖਿਆ 'ਚ ਹੈ । ਹੁਣ ਅਜਿਹਾ ਇਹ ਇੱਕ ਹੋਰ ਮਾਮਲਾ ਝਾਰਖੰਡ ਤੋਂ ਸਾਹਮਣੇ ਆਇਆ ,ਜਿੱਥੇ ਪੋਲੈਂਡ ਦੀ ਰਹਿਣ ਵਾਲੀ 45 ਸਾਲਾਂ ਮਹਿਲਾ ਬਾਰਬਰਾ ਪੋਲਕ ਝਾਰਖੰਡ ਦੇ ਰਹਿਣ ਵਾਲੇ 26 ਸਾਲਾਂ ਸ਼ਾਦਾਬ ਦੇ ਪਿਆਰ 'ਚ ਆਈ ਹੈ। ਦੱਸਿਆ ਜਾ ਰਿਹਾ ਬਾਰਬਰਾ ਆਪਣੇ ਬੁਆਏਫ੍ਰੈਂਡ ਨੂੰ ਮਿਲਣ ਲਈ ਆਪਣੀ 5 ਸਾਲ ਦੀ ਧੀ ਅਨਿਆ ਨਾਲ ਪੋਲੈਂਡ ਤੋਂ ਝਾਰਖੰਡ ਦੇ ਹਜ਼ਾਰੀਬਾਗ ਪਹੁੰਚੀ । ਬਾਰਬਰਾ ਤੇ ਸ਼ਾਦਾਬ ਵਿਚਾਲੇ ਪਿਆਰ 2021 'ਚ ਇੰਸਟਾਗ੍ਰਾਮ ਰਾਹੀਂ ਹੋਇਆ ਸੀ, ਪਹਿਲਾਂ ਦੋਵਾਂ ਦੀ ਦੋਸਤੀ ਇੰਸਟਾਗ੍ਰਾਮ 'ਤੇ ਹੋਈ।

ਹੋਲੀ- ਹੋਲੀ ਹੀ ਦੋਸਤੀ ਪਿਆਰ 'ਚ ਬਦਲ ਗਈ। ਬੀਤੀ ਦਿਨੀਂ ਬਾਰਬਰਾ ਹਜ਼ਾਰੀਬਾਗ ਪਹੁੰਚੀ । ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਮਹਿਲਾ ਕੋਲੋਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ । ਬਾਰਬਰਾ ਕੋਲੋਂ 2028 ਤੱਕ ਦਾ ਭਾਰਤ ਵੀਜ਼ਾ ਹੈ ।ਜਾਣਕਾਰੀ ਅਨੁਸਾਰ ਉਹ ਸ਼ਾਦਾਬ ਨੂੰ ਮਿਲਣ ਲਈ ਪਹਿਲਾਂ ਵੀ ਕਈ ਵਾਰ ਭਾਰਤ ਆ ਚੁੱਕੀ ਹੈ। ਦੋਵਾਂ ਦੀ ਮੁਲਾਕਾਤ ਮੁੰਬਈ ' ਹੋ ਚੁੱਕੀ ਹੈ ਪਰ ਹਜ਼ਾਰੀਬਾਗ ਬਾਰਬਰਾ ਪਹਿਲੀ ਵਾਰ ਆਈ ਹੈ। ਜਾਂਚ ਦੌਰਾਨ ਪੁਲਿਸ ਨੇ ਮਹਿਲਾ ਨੂੰ ਇੱਕ ਹੋਟਲ 'ਚ ਰੁਕਣ ਦੀ ਸਲਾਹ ਦਿੱਤੀ ਪਰ ਮਹਿਲਾ ਨੇ ਕਿਹਾ ਉਹ ਸ਼ਾਦਾਬ ਦੇ ਘਰ ਹੀ ਰਹੇ ਗਈ ।ਬਾਰਬਰਾ ਤਲਾਕਸ਼ੁਦਾ ਹੈ ਤੇ ਉਸ ਦੀ ਇੱਕ ਬੱਚੀ ਵੀ ਹੈ ।ਉਹ ਪੋਲੈਂਡ 'ਚ ਇਕ ਕੰਪਨੀ ਦੀ ਮਾਲਕ ਹੈ ।