ਵਿਦਿਆਰਥਣ ਨੇ ਕਾਲਜ ਹੋਸਟਲ ‘ਚ ਫਾਹਾ ਲੈ ਕੀਤੀ ਖ਼ੁਦਕੁਸ਼ੀ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਡੇਰਾਬੱਸੀ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸੁਖਮਨੀ ਡੈਂਟਲ ਕਾਲਜ ਦੀ ਵਿਦਿਆਰਥਣ ਨੇ ਹੋਸਟਲ ਦੇ ਕਮਰੇ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਵਿਦਿਆਰਥਣ BDS ਦੀ ਪੜ੍ਹਾਈ 'ਚ ਫਾਈਨਲ ਸਮੈਸਟਰ ਕਰ ਰਹੀ ਸੀ। ਮ੍ਰਿਤਕਾ ਦੀ ਪਛਾਣ ਸਿਮਰਨ ਵਾਸੀ ਪਿੰਡ ਕਰਾਵਾ ਜ਼ਿਲ੍ਹਾ ਪਾਣੀਪਤ ਦੇ ਰੂਪ 'ਚ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ ।ਜਾਣਕਾਰੀ ਨੌਸਰ ਸਿਮਰਨ ਹੋਸਟਲ ਵਿੱਚ ਆਪਣੀ ਸਹੇਲੀਆਂ ਨਾਲ ਰਹਿੰਦੀ ਸੀ। ਬੀਤੀ ਦਿਨੀਂ ਉਸ ਦੇ ਕਮਰੇ ਵਿੱਚ ਰਹਿੰਦੀਆਂ ਦੋਵੇ ਵਿਦਿਆਰਥਣਾਂ ਕਲਾਸ ਲਗਾਉਣ ਲਈ ਗਈਆਂ ਪਰ ਸਿਮਰਨ ਨਹੀ ਗਈ ,ਜਦੋ ਕੁਝ ਸਮੇ ਬਾਅਦ ਦੋਵਾਂ ਵਿਦਿਆਰਥਣਾਂ ਨੇ ਕਮਰੇ ਵਿਚ ਆ ਕੇ ਦੇਖਿਆ ਤਾਂ ਸਿਮਰਨ ਪੱਖੇ ਨਾਲ ਲਟਕ ਰਹੀ ਸੀ ।ਉਸ ਕੋਲ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਫਿਲਹਾਲ ਪੁਲਿਸ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।