ਅਧਿਆਪਕ ਨੇ ਨਾਬਾਲਗ ਵਿਦਿਆਰਥਣ ਨੂੰ ਬਣਾਇਆ ਹਵਸ ਦਾ ਸ਼ਿਕਾਰ, ਹੋਈ ਗਰਭਵਤੀ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਰਾਮਾਮੰਡੀ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ 40 ਸਾਲਾਂ ਦੇ ਟਿਊਸ਼ਨ ਅਧਿਆਪਕ ਵਲੋਂ ਨਾਬਾਲਗ ਵਿਦਿਆਰਥਣ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਜਿਸ ਤੋਂ ਬਾਅਦ ਬੱਚੀ 3 ਮਹੀਨਿਆਂ ਦੀ ਗਰਭਵਤੀ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਰਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਦੋਸ਼ੀ ਰਵਿੰਦਰ ਰੇਲ ਵਿਭਾਗ 'ਚ ਗੇਟਮੈਨ ਹੈ ਤੇ BSC ਪਾਸ ਹੈ ।

ਪੁਲਿਸ ਅਨੁਸਾਰ ਰਵਿੰਦਰ ਨੇ ਆਪਣਾ ਜੁਰਮ ਸਵੀਕਾਰ ਕੀਤਾ ਹੈ । ਪੁਲਿਸ ਨੇ ਵੱਖ -ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰ ਲਿਆ । ਦੋਸ਼ੀ ਵਿਆਹੁਤਾ ਹੈ ਪਰ ਉਸ ਦਾ ਪਰਿਵਾਰ UK ਦੱਸਿਆ ਜਾ ਰਿਹਾ । ਜਾਂਚ 'ਚ ਸਾਹਮਣੇ ਆਇਆ ਕਿ ਰਵਿੰਦਰ ਰੇਲਵੇ ਕਾਲੋਨੀ - 2 'ਚ ਘਰ 'ਚ ਕਰੀਬ 17 ਸਾਲ ਦੀ ਨਾਬਾਲਗ ਵਿਦਿਆਰਥਣ ਨੂੰ ਪੜ੍ਹਾਉਂਦਾ ਸੀ। ਪੀੜਤਾ ਨੇ ਪਰਿਵਾਰਿਕ ਮੈਬਰਾਂ ਨੂੰ ਦੱਸਿਆ ਕਿ ਅੰਕਲ ਨੇ ਉਸ ਨੂੰ ਧਮਕਾ ਕੇ ਅਜਿਹਾ ਗਲਤ ਕੰਮ ਕੀਤਾ ਹੈ। ਪਰਿਵਾਰ ਨੂੰ ਇਸ ਘਟਨਾ ਦਾ ਉਸ ਸਮੇ ਪਤਾ ਲੱਗਾ ,ਜਦੋ ਕੁੜੀ ਦੀ ਸਿਹਤ ਬਹੁਤ ਖਰਾਬ ਹੋ ਗਈ। ਪੁਲਿਸ ਵੱਲੋ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।