ਪ੍ਰੇਮ ਵਿਆਹ ਦਾ ਹੋਇਆ ਖੌਫ਼ਨਾਕ ਅੰਤ, ਪਤੀ ਨੇ ਪਤਨੀ ਨੂੰ ਦਿੱਤੀ ਮੌਤ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਨਸਾ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਹਸਨਪੁਰ ਵਿੱਚ ਇੱਕ ਪਤੀ ਨੇ ਪ੍ਰੇਮ ਵਿਆਹ ਕਰਨ ਤੋਂ ਬਾਅਦ ਆਪਣੀ ਪਤਨੀ ਦਾ ਕਤਲ ਕਰਕੇ ਲਾਸ਼ ਪੱਖੇ ਨਾਲ ਲਟਕਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਦਾ ਡਰਾਮਾ ਰਚਿਆ ਪਰ ਪੁਲਿਸ ਨੇ ਜਾਂਚ ਤੋਂ ਬਾਅਦ ਸਾਰੀ ਕਹਾਣੀ ਦਾ ਪਰਦਾਫਾਸ਼ ਕੀਤਾ। ਦੱਸਿਆ ਜਾ ਰਿਹਾ ਜਸਵੀਰ ਕੌਰ ਤੇ ਯਾਦਵਿੰਦਰ ਸਿੰਘ ਨੇ ਕਰੀਬ ਢਾਈ ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ।

ਮ੍ਰਿਤਕ ਕੁੜੀ ਦੇ ਭਰਾ ਬਲਵਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਭੈਣ ਜਸਵੀਰ ਕੌਰ ਦਾ ਕਰੀਬ ਢਾਈ ਸਾਲ ਪਹਿਲਾਂ ਪਰਿਵਾਰ ਦੀ ਸਹਿਮਤੀ ਨਾਲ ਪ੍ਰੇਮ ਵਿਆਹ ਹੋਇਆ ਸੀ। ਵਿਆਹ ਤੋਂ ਕੁਝ ਸਮੇ ਬਾਅਦ ਹੀ ਪਤੀ -ਪਤਨੀ ਵਿਚਾਲੇ ਲੜਾਈ ਹੋਣ ਲੱਗ ਪਈ। ਯਾਦਵਿੰਦਰ ਸਿੰਘ ਮੇਰੀ ਭੈਣ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਦੇਰ ਰਾਤ ਯਾਦਵਿੰਦਰ ਸਿੰਘ ਨੇ ਮੇਰੀ ਭੈਣ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਲਾਸ਼ ਨੂੰ ਪੱਖੇ ਨਾਲ ਲਟਕਾ ਦਿੱਤਾ ਤਾਂ ਜੋ ਖ਼ੁਦਕੁਸ਼ੀ ਲੱਗੇ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦਾ ਡੇਢ ਸਾਲ ਦਾ ਮੁੰਡਾ ਵੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।