17 ਦਿਨ ਪਹਿਲਾਂ ਹੋਏ ਵਿਆਹ ਦਾ ਹੋਇਆ ਖੌਫ਼ਨਾਕ ਅੰਤ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਤੋਂ ਦਿਲ- ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ 17 ਦਿਨ ਪਹਿਲਾਂ ਹੋਏ ਪ੍ਰੇਮ ਵਿਆਹ ਦਾ ਖੌਫਨਾਕ ਅੰਤ ਹੋਇਆ ਹੈ। ਦੱਸਿਆ ਜਾ ਰਿਹਾ ਕਿ ਕੁੜੀ ਨੂੰ ਲੜਾਈ ਤੋਂ ਬਾਅਦ ਉਸ ਦੇ ਪਤੀ ਨੇ ਮਾਰ ਦਿੱਤਾ। ਮ੍ਰਿਤਕਾ ਸਿਮਰਜੀਤ ਕੌਰ ਦੇ ਪਿਤਾ ਨੇ ਕਿਹਾ ਕਿ ਉਹ ਕਲਸੀ ਸੀਮੈਂਟ ਸਟੋਰ ਤੇ ਕੰਮ ਕਰਦਾ ਹੈ ।ਉਸ ਦੀਆਂ 2 ਧੀਆਂ ਤੇ 1 ਮੁੰਡਾ ਹੈ। ਜਿਨ੍ਹਾਂ 'ਚੋ 15 ਸਾਲਾ ਸਿਮਰਨਜੀਤ ਕੌਰ ਨੇ ਪ੍ਰੇਮ ਵਿਆਹ ਪਿੰਡ ਦੇ ਨੌਜਵਾਨ ਪਵਨਦੀਪ ਨਾਲ ਕਰਵਾ ਲਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਬੀਤੀ ਰਾਤ ਦੋਵਾਂ ਦਾ ਆਪਸ 'ਚ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਮੁੰਡੇ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਉਸ ਦਾ ਕਤਲ ਦਾ ਕਰ ਦਿੱਤਾ ।ਫਿਲਹਾਲ ਪੁਲਿਸ ਨੇ ਕੁੜੀ ਦੇ ਪਿਤਾ ਦੇ ਬਿਆਨਾਂ ਆਧਾਰ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।