NRI ਦੀ ਬੰਦ ਪਈ ਕੋਠੀ ’ਚ ਚੋਰੀ ਕਰਕੇ ਚੋਰ ਹੋਏ ਫਰਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੱਪਰਾ ਕਰੀਬੀ ਪਿੰਡ ਬੰਸੀਆਂ ਢੱਕ ਵਿਖੇ ਇੱਕ ਐਨ. ਆਰ. ਆਈ. ਵੀਰ ਦੀ ਬੰਦ ਪਈ ਨਵੀਂ ਬਣੀ ਕੋਠੀ 'ਚ ਅਣਪਛਾਤੇ ਚੋਰ ਮਹਿੰਗੀਆਂ ਟੂਟੀਆਂ ਚੋਰੀ ਕਰਕੇ ਲੈ ਗਏ। ਐੱਨ. ਆਰ. ਆਈ ਮਹਿੰਗਾ ਰਾਮ ਨੇ ਦੱਸਿਆ ਕਿ ਅਣਪਛਾਤੇ ਚੋਰ ਉਸਦੀ ਕੋਠੀ ਦੇ ਮੇਨ ਗੇਟ ਦਾ ਤਾਲਾ ਤੋੜ ਕੇ ਸਾਰੇ ਹੀ ਬਾਥਰੂਮਾਂ ਅਤੇ ਰਸੋਈ 'ਚ ਲੱਗੀਆਂ ਮਹਿੰਗੀਆਂ ਟੂਟੀਆਂ ਚੋਰੀ ਕਰਕੇ ਰਫ਼ੂ-ਚੱਕਰ ਹੋ ਗਏ, ਜਿਸ ਕਾਰਣ ਉਸਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਅਣਪਛਾਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..