ਸੋਨੇ ਦੀ ਚੇਨ ਖੋਹ ਭੱਜਣ ਵਾਲੇ ਚੋਰਾਂ ਨੂੰ ਲੋਕਾਂ ਨੇ ਕੀਤਾ ਕਾਬੂ, ਕੀਤੀ ਕੁੱਟਮਾਰ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਆਏ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਅਜਿਹਾ ਇਹ ਇੱਕ ਮਾਮਲਾ ਜਲੰਧਰ ਦੇ ਰਾਮਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਮਹਿਲਾ ਦੇ ਗਲੇ 'ਚੋ ਸੋਨੇ ਦੀ ਚੇਨ ਖੋਹ ਕੇ ਭੱਜਣ ਵਾਲੇ ਚੋਰਾਂ ਨੂੰ ਲੋਕਾਂ ਨੇ ਕਾਬੂ ਕਰ ਲਿਆ ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਜਦੋ ਚੋਰ ਚੇਨ ਖੋਹ ਕੇ ਭੱਜਣ ਲੱਗੇ ਤਾਂ ਮਹਿਲਾ ਦੇ ਰੌਲਾ ਪਾਉਣ 'ਤੇ ਉਸ ਦੇ ਪਤੀ ਨੇ ਉਨ੍ਹਾਂ ਦਾ ਪਿੱਛਾ ਕੀਤਾ । ਪੀੜਤਾ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਗਲੇ 'ਚੋ ਲੁਟੇਰੇ ਚੇਨ ਖੋਹ ਕੇ ਫਰਾਰ ਹੋਏ ਤਾਂ ਰੇਲਵੇ ਫਾਟਕ ਬੰਦ ਹੋਣ ਕਰਕੇ ਲੋਕਾਂ ਨੇ ਚੋਰਾਂ ਨੂੰ ਕਾਬੂ ਕਰ ਲਿਆ । ਲੋਕਾਂ ਵਲੋਂ ਜਦੋ ਦੋਵੇ ਮੋਟਰਸਾਈਕਲ ਸਵਾਰ ਚੋਰਾਂ ਨਾਲ ਕੁੱਟਮਾਰ ਕਰਕੇ ਪੁੱਛਿਆ ਗਿਆ ਤਾਂ ਦੋਵੇ ਚੋਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਚੇਨ ਖੋਹੀ ਸੀ ਪਰ ਹੁਣ ਚੇਨ ਉਨ੍ਹਾਂ ਕੋਲ ਨਹੀ ਹੈ ਕਿਉਕਿ ਜਦੋ ਮਹਿਲਾ ਦਾ ਪਤੀ ਉਨ੍ਹਾਂ ਦਾ ਪਿੱਛਾ ਕਰਨ ਲੱਗਾ ਤਾਂ ਉਨ੍ਹਾਂ ਨੇ ਰਸਤੇ 'ਚ ਹੀ ਚੇਨ ਸੁੱਟ ਦਿੱਤੀ । ਦੋਸ਼ੀਆਂ ਦੀ ਪਛਾਣ ਸ਼ੀਤਲ ਤੇ ਅਮਨ ਦੇ ਰੂਪ 'ਚ ਹੋਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।