ਜਿੱਤ ਦੀ ਖੁਸ਼ੀ ‘ਚ ਬੇਪਰਦਾ ਹੋਈ UFC ਫਾਈਟਰ ਜੈਸਿਕਾ ਐਂਡ੍ਰੇਡ

by

ਖੇਡ ਡੈਸਕ: ਯੂ. ਐੱਫ. ਸੀ. ਦੀ ਫੇਮਸ ਫਾਈਟਰ ਜੈਸਿਕਾ ਐਂਡ੍ਰੇਡ ਬੀਤੇ ਦਿਨੀਂ ਸਟ੍ਰਾਵੇਟ ਚੈਂਪੀਅਨ ਬਣਨ ਤੋਂ ਬਾਅਦ ਬੇਪਰਦਾ ਹੋ ਗਈ। ਅਸਲ ਵਿਚ ਜੈਸਿਕਾ ਦੀ ਫਾਈਨਲ ਮੁਕਾਬਲੇ ਵਿਚ ਰੋਜ਼ ਨਮਾਜੁਨਸ ਦੇ ਨਾਲ ਫਾਈਟ ਹੋਈ ਸੀ। ਫਾਈਟ ਜਿੱਤਣ ਤੋਂ ਬਾਅਦ ਜੈਸਿਕਾ ਨੇ ਇਕੱਲੀ ਬੈਲਟ ਨਾਲ ਬੇਪਰਦਾ ਹੋ ਕੇ ਫੋਟੋ ਖਿਚਵਾਈ।


ਜੈਸਿਕਾ ਐਂਡ੍ਰੇਡ ਨਾਮਜੁਨਸ, ਜੋਆਨਾ ਜੇਡ੍ਰੇਜਸਕੀ ਅਤੇ ਕਾਰਲਾ ਐਸਪਾਰਜਾ ਤੋਂ ਬਾਅਦ ਇਹ ਖਿਤਾਬ ਜਿੱਤਣ ਵਾਲੀ ਚੌਥੀ ਮਹਿਲਾ ਵੀ ਬਣ ਗਈ ਹੈ। ਉਸ ਨੇ ਜਿੱਤ ਤੋਂ ਬਾਅਦ ਇੰਸਟਾਗ੍ਰਾਮ 'ਤੇ ਆਪਣੇ 2.3 ਲੱਖ ਪ੍ਰਸ਼ੰਸਕਾਂ ਲਈ ਇਹ ਫੋਟੋ ਪਾਈ, ਜਿਸ ਨੂੰ ਕੁਝ ਹੀ ਘੰਟਿਆਂ ਵਿਚ 40 ਹਜ਼ਾਰ ਤੋਂ ਜ਼ਿਆਦਾ ਲਾਈਕਸ ਵੀ ਆ ਗਏ। ਉਸ ਦੇ ਪ੍ਰਸ਼ੰਸਕਾਂ ਨੇ ਫੋਟੋਸ਼ੂਟ ਲਈ ਜਿਥੇ ਉਸ ਦੀ ਤਾਰੀਫ ਕੀਤੀ, ਉਥੇ ਹੀ ਕੁਝ ਪ੍ਰਸ਼ੰਸਕ ਇਸ ਤਰ੍ਹਾਂ ਦੇ ਵੀ ਸਨ, ਜਿਨ੍ਹਾਂ ਨੂੰ ਜੈਸਿਕਾ ਦੀ ਇਹ ਹਰਕਤ ਪਸੰਦ ਨਹੀਂ ਆਈ। ਉਨ੍ਹਾਂ ਨੇ ਸਿਰਫ ਫਾਈਟਿੰਗ 'ਤੇ ਹੀ ਧਿਆਨ ਦੇਣ ਨੂੰ ਕਿਹਾ। ਯੂ. ਐੱਫ. ਸੀ. ਸਟਾਰ ਵੱਲੋਂ ਗਲੈਮਰ ਦੇ ਖੇਤਰ ਵਿਚ ਇਹ ਨਵਾਂ ਕਦਮ ਨਹੀਂ ਹੈ। ਇਸ ਤੋਂ ਪਹਿਲਾਂ ਰੌਂਡਾ ਰੋਜ਼ੀ ਅਤੇ ਪੇਜੇ ਵਨਜੇਂਟ ਵੀ ਬਿਕਨੀ ਅਤੇ ਲਿੰਗਰੀ ਫੋਟੋਸ਼ੂਟ ਕਰਵਾ ਚੁੱਕੀਆਂ ਹਨ। ਅਜੇ ਬੀਤੇ ਦਿਨੀਂ ਪੇਜੇ ਨੇ ਮਸ਼ਹੂਰ ਖੇਡ ਪੱਤ੍ਰਿਕਾ ਐੱਸ. ਆਈ. ਲਈ ਮਿਆਮੀ ਬੀਚ 'ਤੇ ਸਵਿਮਸੂਟ ਫੋਟੋਸ਼ੂਟ ਕਰਵਾਇਆ ਸੀ।  ਫੋਟੋਸ਼ੂਟ ਬਾਰੇ ਗੱਲ ਕਰਦੇ ਹੋਏ ਪੇਜੇ ਨੇ ਕਿਹਾ ਸੀ ਕਿ ਮੈਂ ਹਮੇਸ਼ਾ ਇਸ ਤਰ੍ਹਾਂ ਦੇ ਕਿਸੇ ਵੀ ਮੌਕੇ ਲਈ ਹਾਂ ਕਿਹਾ ਹੈ, ਜੋ ਮੇਰੇ ਰਸਤੇ ਵਿਚ ਆਇਆ ਹੈ। ਬੇਸ਼ੱਕ ਮੇਰੀ ਇਹ ਦਿਲੋਂ ਖਾਹਿਸ਼ ਹੈ ਪਰ ਜ਼ਿਆਦਾਤਰ ਚੀਜ਼ਾਂ ਜੋ ਆਉਂਦੀਆਂ ਹਨ, ਉਹ ਚੀਜ਼ਾਂ ਹਨ, ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ। ਹਾਂ, ਮੈਂ ਇਕ ਪੇਸ਼ੇਵਰ ਫਾਈਟਰ ਹਾਂ ਪਰ ਮੈਂ ਅਸਲ ਵਿਚ ਲੜਕੀ ਵੀ ਹਾਂ। ਇਹ ਦੋਵੇਂ ਚੀਜ਼ਾਂ ਇਕੱਠੀਆਂ ਵੀ ਚੱਲ ਸਕਦੀਆਂ ਹਨ।


ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ

More News

NRI Post
..
NRI Post
..
NRI Post
..